शनिवार, अगस्त 22, 2026

कहानी 84 ਬੰਗਲਾ ਕਹਾਣੀ ਦੁਬਿਧਾ

 ਬੰਗਲਾ ਕਹਾਣੀ                   

                                                 ਦੁਬਿਧਾ

                                                                              

                                             ੦ ਅਨੁਭਾ ਨਾਥ

                                                             
                                ਅਨੁਵਾਦ : ਨੀਲਮ ਸ਼ਰਮਾ
'ਅੰਸ਼ੂ'

 

ਵੇ ਰਤਨਿਆਂ , ਮੁੰਡਾ ਤਾਂ ਮਰ ਜਾਵੇਗਾ ਵੇਤੂੰ ਕੁਝ ਕਰ ਨਾ ਪੁੱਤਰ। ਹੁਣ ਇਹ ਦੁੱਖ ਦੇਖਿਆ ਨਹੀਂ ਜਾਂਦਾ…”ਪਾਰਬਤੀਬਾਲਾ ਦੀ ਗੱਲ ਦਾ ਆਖਰੀ ਸ਼ਬਦ ਵੀ ਰਤਨ ਨਹੀਂ ਸੁਣ ਸਕਿਆ ਸੀ, ਕਿਉਂਕਿ ਉਹ ਹੁਣ ਇਹ ਗੱਲਾਂ ਸੁਣਣਾ ਹੀ ਨਹੀਂ ਚਾਹੁੰਦਾ ਸੀ। ਰਤਨ ਉਹਨਾਂ ਦੇ ਮਿੱਟੀ ਦੇ ਝੁਕੇ ਹੋਏ ਘਰ ਦੇ ਇਕ ਪਾਸੇ ਖੜ੍ਹਾ ਬਾਹਰ ਵੱਲ ਉਦਾਸ ਨਿਗਾਹਾਂ ਨਾਲ ਤੱਕ ਰਿਹਾ ਸੀ। ਧੁੰਧਲੀ ਹੋ ਰਹੀ ਰਾਤ ਨੂੰ ਵੇਖ ਕੇ ਲੱਗ ਰਿਹਾ ਸੀ ਜਿਵੇਂ ਕੋਈ ਕਾਲਾ ਕੜਾਹਾ ਹੋਵੇ। ਰਤਨ ਦੀ ਵਹੁਟੀ ਸ਼ਾਂਤੀ ਜਦੋਂ ਪੁਰਾਣੇ ਲੋਹੇ ਦੀ ਕੜਾਹੀ ਵਿੱਚ ਸਾਗ ਬਣਾਉਂਦੀ ਹੈ, ਤਾਂ ਉਹ ਕਾਲਾ-ਮੈਲਾ ਕੜਾਹਾ ਵੀ ਇਸ ਰਾਤ ਵਰਗਾ ਹੀ ਲੱਗਦਾ ਹੈ! ਰਤਨ ਨੇ ਆਪਣੇ ਸੀਨੇ ਵਾਲੀ ਜੇਬ ਟਟੋਲੀਇੱਕ ਅੱਧ-ਜਲੀ ਬੀੜੀ ਅਜੇ ਵੀ ਪਈ ਸੀ। ਇੰਨੇ ਦੁੱਖ ਵਿਚ ਵੀ ਰਤਨ ਨੂੰ ਹਾਸਾ ਆ ਗਿਆਸ਼ਾਇਦ ਜਿਸਦਾ ਪੁੱਤ ਮਰਨ ਵਾਲਾ ਹੋਵੇ, ਉਹ ਹੀ ਇਸ ਤਰ੍ਹਾਂ ਹੱਸ ਸਕਦਾ ਹੈ।

                                                         1

ਤਾਂ ਫਿਰ ਜਾਵਾਂ? ਕੋਲਕਾਤਾ?” 

ਕੋਲਕਾਤਾਨਾਮ ਲੈਂਦੇ ਹੋਏ ਰਤਨ ਦੀ ਅਵਾਜ਼ ਆਪਣੇ ਆਪ ਕੰਬ ਗਈ। ਪਿੰਡ ਦੇ ਡਾਕਟਰ ਸਾਹਿਬ ਨੇ ਭਰੋਸਾ ਦੇਂਦੇ ਹੋਏ ਕਿਹਾ, “ਹਾਂ, ਇੱਥੇ ਤੇਰਾ ਪੁੱਤ ਪਿਆ ਰਹੇਗਾ ਤਾਂ ਹਾਲਤ ਹੋਰ ਖਰਾਬ ਹੋ ਜਾਏਗੀ। ਇਸ ਤੋਂ ਚੰਗਾ ਹੈ ਇੱਕ ਵਾਰ ਕੋਲਕਾਤਾ ਲੈ ਜਾ। ਉੱਥੇ ਸਰਕਾਰੀ ਹਸਪਤਾਲ ਵਿੱਚ ਬੈੱਡ ਮਿਲ ਗਿਆ ਤਾਂ ਘੱਟੋ-ਘੱਟ ਇਲਾਜ ਤਾਂ ਹੋਵੇਗਾ। ਇੱਥੇ ਰਹਿਣ ਨਾਲ ਤਾਂ…” ਡਾਕਟਰ ਸਾਹਿਬ ਚੁੱਪ ਹੋ ਗਏ। ਰਤਨ ਜਾਣਦਾ ਸੀ ਕਿ ਉਹ ਕੀ ਕਹਿਣਾ ਚਾਹੁੰਦੇ ਸਨ! ਰਤਨ ਬੇਬਸੀ ਨਾਲ ਆਪਣੇ ਪੁੱਤ ਵੱਲ ਵੇਖਣ ਲੱਗਿਆ। ਬੱਚੇ ਦੀ ਉਮਰ ਸਿਰਫ ਸੱਤ ਸਾਲ ਸੀ, ਪਰ ਵੇਖਣ ਵਿੱਚ ਲੱਗਦਾ ਸੀ ਜਿਵੇਂ ਸੱਠ ਸਾਲ ਦਾ ਬੁੱਢਾ ਉਸਦੇ ਅੰਦਰ ਲੁਕ ਕੇ ਬੈਠਿਆ ਹੋਵੇ। ਜਿਵੇਂ-ਜਿਵੇਂ ਬਾਬੂ ਦੀ ਤਬੀਅਤ ਖਰਾਬ ਹੋ ਰਹੀ ਸੀ, ਉਹ ਬੁੱਢਾਹੋਰ ਵੱਧ ਉਸਦੇ ਸਰੀਰ ਤੇ ਕਬਜ਼ਾ ਕਰ ਰਿਹਾ ਸੀ। ਰਤਨ ਨੇ ਹੰਝੂ ਰੋਕਦੇ ਹੋਏ ਡਾਕਟਰ ਨੂੰ ਪੁੱਛਿਆ, “ਬਾਬੂ ਦੀ ਕਿਡਨੀ ਠੀਕ ਕਰਨ ਲਈ ਕੋਈ ਦਵਾਈ ਨਹੀਂ? ਕੱਟ ਕੇ ਕੱਢਣੀ ਪਵੇਗੀ?” ਉਸਨੇ ਫਿਰ ਬੱਚੇ ਦੇ ਸੁੱਕੇ-ਕਮਜ਼ੋਰ ਸਰੀਰ ਵੱਲ ਵੇਖਿਆਉਹ ਤਾਂ ਆਪਣੇ ਸਰੀਰ ਤੇ ਬੈਠੀ ਮੱਖੀ ਵੀ ਨਹੀਂ ਹਟਾ ਸਕਦਾ ਸੀ। ਡਾਕਟਰ ਸਾਹਿਬ ਨੇ ਭੰਵਾਂ ਸਿਕੋੜ ਕੇ ਕਿਹਾ, “ਰਤਨ, ਬੱਚਿਆਂ ਵਾਲੀਆਂ ਗੱਲਾਂ ਨਾ ਕਰ। ਇਹ ਸਵਾਲ ਤੂੰ ਮੈਨੂੰ ਪਹਿਲਾਂ ਹੀ ਹਜ਼ਾਰ ਵਾਰ ਪੁੱਛ ਚੁੱਕਿਆ ਹੈਂ, ਤੇ ਮੈਂ ਹਰ ਵਾਰ ਇੱਕੋ ਜਵਾਬ ਦਿੱਤਾ ਹੈ।

ਰਤਨ ਨੇ ਹੁਣ ਤੱਕ ਆਪਣੇ ਪੁੱਤ ਨੂੰ ਕਿਸੇ ਤਰ੍ਹਾਂ ਕੁਰਸੀ ਤੇ ਬਿਠਾ ਕੇ ਰੱਖਿਆ ਹੋਇਆ ਸੀ। ਇਸ ਵਾਰੀ ਉਹ ਡਾਕਟਰ ਦੀ ਮੇਜ਼ ਦੇ ਸਾਹਮਣੇ ਤੋਂ ਮੁੜਿਆ ਤੇ ਪੁੱਤ ਨੂੰ ਗੋਦ ਵਿੱਚ ਚੁੱਕ ਕੇ ਬਾਹਰ ਨਿਕਲ ਗਿਆ। ਸਰਦੀਆਂ ਦੀ  ਢਲਦੀ ਸ਼ਾਮ ਦੇ ਵੇਲੇ ਦਿਲ ਬਹੁਤ ਉਦਾਸ ਹੋ ਜਾਂਦਾ ਹੈ। ਲੱਗਦਾ ਹੈ ਜਿਵੇਂ ਬੱਦਲਾਂ ਦੇ ਪਿੱਛੇ ਤੋਂ ਕੋਈ ਕਹਿ ਰਿਹਾ ਹੋਵੇਵੇਲਾ ਮੁੱਕ ਗਿਆ, ਦਿਨ ਮੁੱਕ ਗਿਆ। ਜ਼ਿੰਦਗੀ ਦੀ ਕਿਤਾਬ ਵਿਚੋਂ ਇੱਕ ਹੋਰ ਦਿਨ ਮੁੱਕ ਗਿਆ

ਰਤਨ ਦੇ ਮਨ ਵਿੱਚ ਫਿਰ ਉਹੀ ਚਿੰਤਾ ਉਭਰ ਆਈਬਾਬੂ ਨੂੰ ਲੈ ਕੇ ਕੋਲਕਾਤਾ ਜਾਣਾ ਪਵੇਗਾ, ਪਰ ਇੱਥੇ ਪਿੰਡ ਦਾ ਘਰ ਕੌਣ ਸੰਭਾਲੇਗਾ? ਰਤਨ ਸੁੰਨ ਪੈਰਾਂ ਨਾਲ ਵੈਨ ਦਾ ਪੈਡਲ ਮਾਰਦਾ ਗਿਆ। ਥੋੜ੍ਹਾ ਅੱਗੇ ਵਧਦਾ ਤੇ ਵਾਰੀ-ਵਾਰੀ ਪਿੱਛੇ ਮੁੜ ਕੇ ਵੈਨ ਚ ਲੇਟੇ ਬਾਬੂ ਵੱਲ ਤੱਕਦਾ। ਕਿਤੇ ਝਟਕਿਆਂ ਨਾਲ ਉਸਨੂੰ ਦਰਦ ਤਾਂ ਨਹੀਂ ਹੋ ਰਿਹਾ? ਅੱਜਕੱਲ੍ਹ ਤਾਂ ਥੋੜ੍ਹੀ ਜਿਹੀ ਗੱਲ ਤੇ ਵੀ ਬਿਲਕੁਲ ਥੱਕ ਜਾਂਦਾ ਹੈ। ਰਤਨ ਦੀਆਂ ਅੱਖਾਂ ਚ ਹੰਝੂ ਆ ਗਏ। ਦੋ ਸਾਲ ਪਹਿਲਾਂ ਤੱਕ ਤਾਂ ਬਾਬੂ ਕਿੰਨਾ ਚੁਸਤ ਤੇ ਖੁਸ਼ਮਿਜ਼ਾਜ਼ ਸੀਹੱਸਦਾ-ਖੇਡਦਾ ਫਿਰਦਾ ਸੀ। ਤੇ ਅੱਜ… 

ਕੀ ਕਰੀਏ? ਸਭ ਕੁਝ ਮੇਰੇ ਨਸੀਬਾਂ ਦਾ ਫੇਰ ਹੈ, ਨਹੀਂ ਤਾਂ ਮੁੰਡੇ  ਦਾ ਇਹ ਹਾਲ ਹੁੰਦਾ?” ਸ਼ਾਂਤੀ ਗਠਰੀ ਚ ਰਤਨ ਦੇ ਸਭ ਤੋਂ ਵਧੀਆ ਕੱਪੜੇ ਬੰਨ੍ਹ ਰਹੀ ਸੀ। ਰਤਨ ਦੀ ਮਾਂ ਪਾਰਬਤੀਬਾਲਾ ਨੇ ਆਪਣੀਆਂ ਧੁੰਦਲੀਆਂ ਅੱਖਾਂ ਨਾਲ ਵੇਖਿਆਉਹ ਕੱਪੜੇ ਵੀ ਤਿੰਨ ਥਾਵਾਂ ਤੋਂ ਰਫੂ ਕੀਤੇ ਹੋਏ ਸਨ। ਉਸਨੇ ਲੰਮਾ ਸਾਹ ਲਿਆ ਤੇ ਕਿਹਾ, “ਪੁੱਤਰ, ਤੂੰ ਸਾਡੀ ਫ਼ਿਕਰ ਨਾ ਕਰੀਂ। ਅਸੀਂ ਸੱਸ-ਨੂੰਹ ਕਿਸੇ ਤਰ੍ਹਾਂ ਗੁਜ਼ਾਰਾ ਕਰ ਲਵਾਂਗੀਆਂ। ਤੂੰ ਸਿਰਫ਼ ਬਾਬੂ ਨੂੰ ਠੀਕ ਕਰਵਾ ਕੇ ਵਾਪਸ ਲਿਆਈਂ। ਨਹੀਂ ਤਾਂ ਸਾਡਾ ਵੰਸ਼ ਹੀ ਮੁੱਕ ਜਾਵੇਗਾ।ਰਤਨ ਨੇ ਵੇਖਿਆਬਾਬੂ ਬਿਸਤਰੇ ਤੋਂ ਥੋੜ੍ਹਾ ਜਿਹਾ ਉੱਠ ਕੇ ਬੈਠ ਗਿਆ ਸੀ। ਦੋ ਦਿਨਾਂ ਤੋਂ ਡਾਕਟਰ ਦੀ ਦਵਾਈ ਨਾਲ ਕੁਝ ਅਸਰ ਹੋਇਆ ਸੀ। ਰਤਨ ਨੇ ਹੌਲੀ ਆਵਾਜ਼ ਵਿੱਚ ਪਾਰਬਤੀਬਾਲਾ ਨੂੰ ਕਿਹਾ, “ਹਾਂ, ਇਸਨੂੰ ਕੋਲਕਾਤਾ ਲੈ ਜਾਵਾਂਗਾਵੇਖੀਏ ਕੀ ਹੁੰਦਾ ਹੈ।

                                                           ੦੦੦

"  ਦਾਦਾ, ਸ਼ਿਲਾਇਦਾ ਸਟੇਸ਼ਨ ਕਦੋਂ ਆਵੇਗਾ ਦੱਸ ਸਕਦੇ ਹੋ?”

ਰਤਨ ਦੀ ਗੱਲ ਸੁਣ ਕੇ ਇਕ ਟ੍ਰੇਨ ਯਾਤਰੀ ਨੇ ਭੌਂਹਾਂ ਸਿਕੋੜ ਕੇ ਕਿਹਾ, “ਅਰੇ ਦਾਦਾ, ਉਹ ਸਿਆਲਦਾ ਹੈ। ਅਜੇ ਦੇਰ ਹੈ, ਉਹੀ ਆਖਰੀ ਸਟੇਸ਼ਨ ਹੈ, ਘਬਰਾਉਣ ਦੀ ਲੋੜ ਨਹੀਂਸਾਰੇ ਅਰਾਮ ਨਾਲ ਉੱਤਰ ਜਾਣਗੇ।ਉਸ ਆਦਮੀ ਦੀ ਗੱਲ ਨਾਲ ਰਤਨ ਨੂੰ ਕੁਝ ਤਸੱਲੀ ਹੋਈਚਲੋ, ਬਾਬੂ ਨੂੰ ਲੈ ਕੇ ਹੁਣ ਘਬਰਾਉਣ ਦੀ ਲੋੜ ਨਹੀਂ। ਹੁਣ  ਤੱਕ ਬਾਬੂ ਨੂੰ ਕਿਸੇ ਤਰ੍ਹਾਂ ਖਿੜਕੀ ਦੇ ਕੋਲ ਬੈਠਣ ਲਈ ਥੋੜ੍ਹੀ ਜਗ੍ਹਾ ਮਿਲ ਗਈ ਸੀ। ਇਸ ਤੋਂ ਪਹਿਲਾਂ ਉਹ ਟ੍ਰੇਨ ਦੇ ਦਰਵਾਜ਼ੇ ਕੋਲ ਬੈਠਿਆ ਹੋਇਆ ਸੀ। ਉਹ ਬਾਹਰ ਨਹੀਂ ਵੇਖ ਰਿਹਾ ਸੀ, ਸਗੋਂ ਹੈਰਾਨੀ ਨਾਲ ਡੱਬੇ ਦੇ ਅੰਦਰ ਹੀ ਤੱਕ ਰਿਹਾ ਸੀ। ਇੰਨੇ ਸਾਰੇ ਲੋਕ ਤੇ ਚੱਲਦਾ ਹੋਇਆ ਕਮਰਾਇਹ ਸਭ ਉਸਨੇ ਕਦੇ ਨਹੀਂ ਵੇਖਿਆ ਸੀ। ਰਤਨ ਆਪਣੇ ਪੁੱਤ ਦੇ ਸਾਹਮਣੇ ਖੜ੍ਹਾ ਸੀ। ਉਸਨੇ ਬਾਬੂ ਦੇ ਮੱਥੇ ਦੇ ਵਾਲਾਂ ਤੇ ਹੱਥ ਫੇਰਿਆ। ਬਾਬੂ ਹੌਲੀ ਜਿਹੀ ਮੁਸਕਰਾਇਆ। ਰਤਨ ਨੇ ਆਪਣੇ ਸੀਨੇ ਵਾਲੀ ਜੇਬ ਚ ਪਏ ਤਿੰਨ ਸੌ ਰੁਪਏ ਤੇ ਹੱਥ ਰੱਖਿਆਉਸਨੂੰ ਲੱਗਿਆ ਜਿਵੇਂ ਇਹ ਉਸਦੀ ਛਾਤੀ ਦੀਆਂ ਹੱਡੀਆਂ ਹੀ ਹੋਣ। ਕੇਵਲ ਤਿੰਨ ਸੌ ਰੁਪਏ ਲੈ ਕੇ ਉਹ ਇਕ ਅਣਜਾਣੇ ਸ਼ਹਿਰ ਵਿੱਚ ਆਪਣੇ ਪੁੱਤ ਦਾ ਇਲਾਜ ਕਰਵਾਉਣ ਆ ਗਿਆ ਸੀ! ਫਿਰ ਵੀ, ਹੁਣ ਉਹ ਇਹਨਾਂ ਗੱਲਾਂ ਬਾਰੇ ਸੋਚਣਾ ਨਹੀਂ ਚਾਹੁੰਦਾ ਸੀ। ਕਾਫ਼ੀ ਸਮੇਂ ਬਾਅਦ ਉਸਨੇ ਬਾਬੂ ਦੇ ਚਿਹਰੇ ਤੇ ਇਕ ਹਲਕੀ ਜਿਹੀ ਮੁਸਕਰਾਹਟ ਦੇਖੀ ਸੀਰਤਨ ਇਸ ਪਲ ਨੂੰ ਹੀ ਜੀਣਾ ਚਾਹੁੰਦਾ ਸੀ।

                                                                2

ਪਾਰਬਤੀਬਾਲਾ ਦੱਸ ਸਾਲ ਪਹਿਲਾਂ  ਵਿਆਹੀ ਆਈ ਆਪਣੀ ਨੂੰਹ ਵੱਲ ਤੱਕ ਰਹੀ ਸੀ। ਸ਼ਾਂਤੀ ਕਲਮੀ ਸਾਗ ਸਾਫ ਕਰ ਰਹੀ ਸੀ। ਪਾਰਬਤੀਬਾਲਾ ਜਾਣਦੀ ਸੀਅੱਜ ਸ਼ਾਂਤੀ ਨੇ ਸਿਰਫ਼ ਉਸਦੇ ਲਈ ਹੀ ਭਾਤ ਬਣਾਇਆ ਹੈ। ਘਰ ਵਿੱਚ ਚੌਲ ਵਥੇਰੇ  ਸਨ, ਜਿਹੜੀ ਥੋੜ੍ਹੀ ਬਹੁਤ ਜ਼ਮੀਨ ਸੀ, ਉਹ ਵੀ ਬਾਬੂ ਦੇ ਇਲਾਜ ਚ ਲੱਗ ਗਈ। ਰਤਨ ਨੂੰ ਉਹ ਦੋ ਸੌ ਰੁਪਏ ਕਿਵੇਂ ਇਕੱਠੇ ਕਰਕੇ ਦਿੱਤੇਇਹ ਗੱਲ ਸਿਰਫ਼ ਉਹ ਆਪ ਹੀ ਜਾਣਦੀ ਸੀਉਸਨੇ ਅੱਖਾਂ ਬੰਦ ਕਰ ਲਈਆਂ ਤੇ ਮਨ ਹੀ ਮਨ ਕਿਹਾ, “ਹੇ ਰੱਬਾ, ਹੁਣ ਹੋਰ ਕਿਉਂ? ਹੁਣ ਮੈਨੂੰ ਆਪਣੇ ਕੋਲ ਸੱਦ ਲੈਘੱਟੋ-ਘੱਟ ਇੱਕ ਢਿੱਡ ਤਾਂ ਘੱਟ ਜਾਵੇ।

ਜਦੋਂ ਰਤਨ ਸਿਆਲਦਾ ਸਟੇਸ਼ਨ ਤੇ ਉੱਤਰਿਆ, ਤਾਂ ਟ੍ਰੇਨ ਦੀ ਪੀਲੀ ਰੌਸ਼ਨੀ ਵਿੱਚ ਸਟੇਸ਼ਨ ਧੁੰਧਲਾ ਜਿਹਾ ਲੱਗ ਰਿਹਾ ਸੀ। ਦਿਨ ਦੀ ਆਖਰੀ ਰੌਸ਼ਨੀ ਨੂੰ ਜਿਵੇਂ ਸ਼ਾਮ ਦਾ ਸਿਆਹ ਰੰਗ ਤੇਜ਼ੀ ਨਾਲ ਨਿਗਲ ਰਿਹਾ ਸੀ। 

"ਹਾਏ ਮੇਰਾ ਪੁੱਤ, ਇੰਨਾ ਲੰਮਾ ਸਫਰ ਕਰਕੇ ਬਿਲਕੁਲ ਥੱਕ ਗਿਆ ਹੈ। ਲੈ ਪੁੱਤਰ, ਥੋੜ੍ਹਾ ਜਿਹਾ ਪਾਣੀ ਪੀ ਲੈ।ਰਤਨ ਨੇ ਆਪਣੇ ਥੈਲੇ ਚੋਂ ਬੋਤਲ ਕੱਢੀਪਰ ਉਹ ਖਾਲੀ ਸੀ। ਉਸਨੇ ਵੇਖਿਆ ਕਿ ਸਾਹਮਣੇ ਇੱਕ ਆਦਮੀ ਕਈ ਬੋਤਲਾਂ ਲੈ ਕੇ ਬੈਠਿਆ ਸੀ। ਪੁੱਤਰ ਨੂੰ ਬਿਠਾ ਕੇ ਉਹ ਉਸ ਕੋਲ ਗਿਆ ਤੇ ਕਿਹਾ, “ਵੀਰੇ, ਇੱਕ ਬੋਤਲ ਪਾਣੀ ਦੀ ਦੇ ਦੇ।ਉਸਨੇ ਪੁੱਛਿਆ, “ਕਿੰਨੇ ਵਾਲੀ ਬੋਤਲ ਲੈਣੀ?” ਰਤਨ ਹੈਰਾਨ ਹੋ ਕੇ ਬੋਲਿਆ, “ਪਾਣੀ ਲੈਣ ਲਈ ਵੀ ਪੈਸੇ ਦੇਣੇ ਪੈਂਦੇ ਹਨ?” ਉਸ ਆਦਮੀ ਨੇ ਖਿਝ ਕੇ ਕਿਹਾ, “ਪਤਾ ਨਹੀਂ ਕਿੱਥੋਂ - ਕਿੱਥੋਂ ਆ ਜਾਂਦੇ ਨੇ ਇਹੋ ਜਿਹੇ ਲੋਕ! ਉੱਥੇ ਨਲ ਹੈ, ਓਥੋਂ ਪਾਣੀ ਭਰ ਲੈਉਹ ਮੁਫ਼ਤ ਹੈ।ਰਤਨ ਪਹਿਲੀ ਵਾਰ ਕੋਲਕਾਤਾ ਆਇਆ ਸੀ। ਪਿੰਡ ਦੇ ਲੋਕਾਂ ਤੋਂ ਜੋ ਕਹਾਣੀਆਂ ਸੁਣੀਆਂ ਸਨ, ਇੱਥੇ ਆ ਕੇ ਉਹਨਾਂ ਵਿੱਚੋਂ ਕੁਝ ਵੀ ਸੱਚ ਨਹੀਂ ਲੱਗ ਰਿਹਾ ਸੀ! ਉਸਨੇ ਨਲ ਤੋਂ ਪਾਣੀ ਲਿਆ ਕੇ ਬਾਬੂ ਨੂੰ ਪਿਲਾਇਆ। ਉਸਨੇ ਮਨ ਵਿੱਚ ਸੋਚ ਲਿਆ

ਅੱਜ ਦੀ ਰਾਤ ਕਿਸੇ ਤਰ੍ਹਾਂ ਸਟੇਸ਼ਨ ਤੇ ਹੀ ਕੱਟ ਲਵੇਗਾ, ਕੱਲ੍ਹ ਹਸਪਤਾਲ ਲੱਭੇਗਾ। ਰਤਨ ਨੇ ਆਪਣੇ ਥੈਲੇ ਵਿੱਚੋਂ ਇੱਕ ਪੁਰਾਣੀ ਚਾਦਰ ਕੱਢੀ ਅਤੇ ਵਿਛਾ ਦਿੱਤੀ। ਫਿਰ ਬਾਬੂ ਨੂੰ ਉਸ ਤੇ ਲਿਟਾ ਦਿੱਤਾ। ਬਾਪੂ, ਅਸੀਂ ਸ਼ਹਿਰ ਚ ਘੁੰਮਣ ਨਹੀਂ ਜਾਣਾ?” ਬਾਬੂ ਨੇ ਪੁੱਛਿਆ। ਰਤਨ ਨੇ ਹੱਸ ਕੇ ਕਿਹਾ, “ਇਸੇ ਲਈ ਤਾਂ ਆਏ ਹਾਂ। ਪਹਿਲਾਂ ਅੱਜ ਦੀ ਰਾਤ ਕੱਟ ਲਈਏ, ਫਿਰ ਕੱਲ੍ਹ ਤੋਂ ਘੁੰਮਾਂਗੇ।” 

ਰਤਨ ਕਿੰਨਾ ਚਿਰ ਪੁੱਤ ਦੇ ਸਿਰਹਾਣੇ ਬੈਠਿਆ ਰਿਹਾਉਹਨੂੰ ਵੀ  ਨਹੀਂ ਪਤਾ। ਸਫਰ ਦੀ ਥਕਾਵਟ ਨਾਲ ਉਸ ਦੀ ਅੱਖਾਂ ਲੱਗ ਗਈ।ਅਚਾਨਕ ਟ੍ਰੇਨ ਦੀ ਆਵਾਜ਼ ਨਾਲ ਉਹ ਜਾਗ ਪਿਆ। ਉਸਨੇ ਵੇਖਿਆਬਾਬੂ ਦੀ ਚਾਦਰ ਦੇ ਕੋਲ ਪੈਸੇ ਸੁੱਟੇ ਪਏ ਹਨ! ਉਸਨੇ ਇੱਕ ਸਿੱਕਾ ਚੁੱਕਿਆ, ਤਦ ਹੀ ਵੇਖਿਆਇੱਕ ਹੋਰ ਆਦਮੀ  ਬਾਬੂ ਵੱਲ  ਸਿੱਕਾ ਸੁੱਟ ਰਿਹਾ ਸੀ।ਇਕ ਪਲ ਚ ਰਤਨ ਦਾ ਚਿਹਰਾ ਗੁੱਸੇ ਨਾਲ ਭੱਖ ਗਿਆ। ਉਹਨੇ ਚੀਖ ਕੇ ਕਿਹਾ, “ਅਸੀਂ ਗਰੀਬ ਹੋ ਸਕਦੇ ਹਾਂ, ਭਿਖਾਰੀ ਨਹੀਂ! ਤੁਸੀਂ ਇਹ ਸਿੱਕੇ ਕਿਉਂ ਸੁੱਟਦੇ ਹੋ ਸਾਡੇ ਵੱਲ?”

ਰਤਨ ਦੀ ਆਵਾਜ਼ ਨਾਲ ਸੁੰਨੇ ਸਟੇਸ਼ਨ ਚ ਸਿਰਫ਼ ਦੋ ਕੁੱਤੇ ਭੌਂਕਣ ਲੱਗੇ। ਉਸਨੇ ਫੈਸਲਾ ਕਰ ਲਿਆਅੱਜ ਰਾਤ ਉਹ ਨਹੀਂ ਸੌਵੇਂਗਾ।

                                                          ੦੦੦ 

ਸਵੇਰ ਦੀ ਰੌਸ਼ਨੀ ਹੌਲੀ-ਹੌਲੀ ਪਾਣੀ ਚ ਰੰਗ ਘੁਲਣ ਵਾਂਗ ਫੈਲਣ ਲੱਗੀ। ਰਤਨ ਨੂੰ ਅਚਾਨਕ ਯਾਦ ਆਇਆਪਿੰਡ ਚ ਇਸ ਵੇਲੇ ਸ਼ਾਂਤੀ ਉੱਠ ਜਾਂਦੀ ਹੈ। ਉਸਨੇ ਉਦਾਸ ਹੋ ਕੇ ਬਾਬੂ ਵੱਲ ਵੇਖਿਆਉਹ ਸੁੱਤਾ ਪਿਆ ਸੀ। ਪੁੱਤ ਨੂੰ ਕਿਸੇ ਵੀ ਤਰ੍ਹਾਂ ਠੀਕ ਕਰਨਾ ਹੀ ਪਵੇਗਾ। ਰਤਨ ਨੇ ਆਪਣੇ ਥੈਲੇ ਵਿੱਚੋਂ ਪੁੱਤਰ ਦੀ ਪ੍ਰਿਸਕ੍ਰਿਪਸ਼ਨਾਂ ਇਕ ਵਾਰ ਹੱਥ ਲਾ ਕੇ ਵੇਖ ਲਈਆਂ। ਫਿਰ ਉੱਠਣ ਲੱਗਾ। ਓਦੋਂ ਹੀ ਉਸਦੀ ਨਜ਼ਰ ਚਾਦਰ ਤੇ ਪਏ ਪੈਸਿਆਂ ਉੱਤੇ ਪਈ। ਘਿਨ ਨਾਲ ਉਹਨਾਂ ਨੂੰ ਚੁੱਕ ਕੇ ਉਸਨੇ ਦੂਰ ਸੁੱਟ ਦਿੱਤਾ। ਸਿੱਕੇ ਛਨਛਨ ਕਰਦੇ ਹੋਏ ਪਲੇਟਫਾਰਮ ਤੇ ਖਿੱਲਰ ਗਏ। ਰਤਨ ਨੇ ਵੇਖਿਆਕਿਤਿਓਂ ਭਿਖਾਰੀ ਵਰਗੇ ਬੱਚਿਆਂ ਦੀ ਇਕ ਟੋਲੀ ਆਈ ਤੇ  ਆਪਸ   ਉਹਨਾਂ ਪੈਸਿਆਂ ਦੀ ਖੋਹਾਖੋਹੀ ਕਰਣ ਲੱਗ ਪਏ।

                                                          ੦੦੦ 

ਜਦੋਂ ਰਤਨ ਨਿਰਾਮਯ ਮੈਡੀਕਲ ਕਾਲਜ ਦੇ ਸਾਹਮਣੇ ਬੱਸ ਤੋਂ ਉੱਤਰਿਆ, ਤਾਂ ਸਫਾਈ ਕਰਮਚਾਰੀ ਸੜਕ ਸਾਫ ਕਰ ਰਹੇ ਸਨ। ਬਾਬੂ ਨੇ ਸੜਕ ਦੇ ਕਿਨਾਰੇ ਕਚੌਰੀ ਵਾਲੀ ਦੁਕਾਨ ਵੱਲ ਇਸ਼ਾਰਾ ਕੀਤਾ। ਰਤਨ ਨੇ ਪੁੱਤ ਦੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ, “ਪੁੱਤਰ, ਮਾਂ ਨੇ ਥੋੜ੍ਹੀ  ਜਿਹੀ ਮੂੜੀ ( ਚੌਲਾਂ ਦੇ ਮੁਰਮੁਰੇ) ਅਤੇ ਨਾਰੀਅਲ ਦਿੱਤਾ ਹੈ, ਉਹੀ ਖਾ ਲੈ। ਡਾਕਟਰ ਨੇ ਇਹ ਸਭ ਖਾਣ ਤੋਂ ਮਨ੍ਹਾ ਕੀਤਾ ਹੈ। ਅਸੀਂ ਹੁਣ ਹਸਪਤਾਲ ਆ ਗਏ ਹਾਂਠੀਕ ਹੋ ਜਾਵੇਂਗਾ ਤਾਂ ਖਾ ਲਈਂ।ਬਾਬੂ  ਰਤਨ ਦੀ ਗੱਲ ਸੁਣ ਕੇ ਮੁੜ ਉਸਦੀ ਗੋਦ ਵਿੱਚ ਲੇਟ ਗਿਆਇਹ ਥਕਾਵਟ ਸੀ ਜਾਂ ਮੰਨ ਜਾਣਾ, ਰਤਨ ਆਪ ਵੀ ਨਹੀਂ ਸਮਝ ਸਕਿਆ। 

ਓ ਦਾਦਾ, ਮੇਰੇ ਮੁੰਡੇ ਨੂੰ ਡਾਕਟਰ ਨੂੰ ਦਿਖਾਉਣਾ ਹੈ, ਕਿਧਰ ਜਾਵਾਂ?” 

ਰਤਨ ਦੀ ਆਵਾਜ਼ ਸੁਣ ਕੇ ਇੱਕ ਆਦਮੀ  ਨੇ ਉਸਦੇ ਕੋਲ ਆ ਕੇ ਕਿਹਾ, “ਨਾਰਮਲ ਲਾਈਨ ਵਿੱਚ ਤਾਂ ਤੂੰ ਆਪਣੇ ਮੁੰਡੇ ਨਾਲ ਖੜ੍ਹ ਨਹੀਂ ਸਕੇਂਗਾਬਹੁਤ ਲੰਬੀ ਲਾਈਨ ਹੈ। ਮੇਰੇ ਨਾਲ ਆ, ਥੋੜ੍ਹੇ ਪੈਸੇ ਕੱਢ, ਮੈਂ ਇੰਤਜ਼ਾਮ ਕਰ ਦਿਆਂਗਾ।ਉਸਨੇ ਆਪਣੀ ਉਂਗਲ ਤੇ ਅੰਗੂਠੇ ਨਾਲ ਪੈਸੇ ਦਾ ਇਸ਼ਾਰਾ ਕੀਤਾ। ਰਤਨ ਦਾ ਹੱਥ ਆਪਣੇ ਆਪ ਸੀਨੇ ਵਾਲੀ ਜੇਬ ਵੱਲ ਚਲਾ ਗਿਆਉਸਦੇ ਕੋਲ ਸਿਰਫ਼ ਤਿੰਨ ਸੌ ਰੁਪਏ ਸਨ। ਉਹ ਕੁਝ ਪਲ ਲਈ ਹਿਚਕਿਚਾਇਆਕੀ ਪੈਸੇ ਦੇਵੇ? ਰਤਨ ਨੇ ਮੁੜ ਕੇ ਮਰੀਜ਼ਾਂ ਦੀ ਲੰਮੀ ਕਤਾਰ ਵੱਲ ਵੇਖਿਆ। ਜੇ ਅੱਜ ਬਾਬੂ ਨੂੰ ਡਾਕਟਰ ਨੂੰ ਦਿਖਾ ਕੇ ਹਸਪਤਾਲ ਵਿੱਚ ਦਾਖ਼ਲ ਕਰਵਾ ਦੇਵੇ, ਤਾਂ ਇਲਾਜ ਸ਼ੁਰੂ ਹੋ ਜਾਵੇਗਾਰਤਨ ਨੇ ਜਿਵੇਂ ਆਪਣੀਆਂ ਪੱਸਲੀਆਂ ਕੱਢ ਰਿਹਾ ਹੋਵੇ, ਉਸ ਤਰ੍ਹਾਂ ਜੇਬ ਵਿੱਚੋਂ ਦੋ ਸੌ ਰੁਪਏ ਕੱਢ ਕੇ ਉਸ ਆਦਮੀ ਦੇ ਹੱਥ ਵਿੱਚ ਦੇ ਦਿੱਤੇਰਤਨ ਨੂੰ ਲੱਗਿਆਪੈਸੇ ਹੱਥ ਵਿੱਚ ਆਉਂਦਿਆਂ ਹੀ ਉਸ ਆਦਮੀ ਦੀਆਂ ਅੱਖਾਂ ਲਾਲਚ ਨਾਲ ਲਿਸ਼ਕਣ ਲੱਗੀਆਂ। ਤੂੰ ਇੱਥੇ ਹੀ ਬੈਠ, ਮੈਂ ਹੁਣੇ ਆ ਰਿਹਾ ਹਾਂ।ਠੰਢ ਪੈਣੀ ਸ਼ੁਰੂ ਹੋ ਗਈ ਸੀ। ਸਰਦੀਆਂ ਦੀ ਰਾਤ ਅਚਾਨਕ ਦਿਨ ਨੂੰ ਪਰ੍ਹਾਂ ਕਰਕੇ ਚਹੁੰ ਪਾਸੇ ਫੈਲ ਗਈ। ਲਗਭਗ ਇੱਕ ਘੰਟਾ ਲੰਘ ਗਿਆਉਸ ਆਦਮੀ ਦੇ ਜਾਣ ਵਾਲੇ ਰਸਤੇ ਵੱਲ ਤੱਕਦੇ-ਤੱਕਦੇ ਰਤਨ ਦੀਆਂ ਅੱਖਾਂ ਦੁਖਣ ਲੱਗ ਪਈਆਂ। ਹੁਣ ਬਾਬੂ ਨੂੰ ਲੈ ਕੇ ਹੋਰ ਦੇਰ ਤੱਕ ਇੰਝ ਬੈਠਿਆ ਨਹੀਂ ਜਾ ਸਕਦਾ ਸੀ… “ਹੋਟਲ ਦਾ ਸ਼ਟਰ ਹੁਣ ਮੈਂ ਲਾ ਦੇਵਾਂਗਾ, ਬਾਹਰ ਚੁੱਲ੍ਹਾ ਪਿਆ ਹੈ, ਤੂੰ ਇੱਥੇ ਬੈਠ ਸਕਦਾ ਹੈਂ। ਪਰ ਬੁਝੇ ਹੋਏ ਚੁੱਲ੍ਹੇ ਦੀ ਗਰਮੀ ਕਿੰਨੀ ਦੇਰ ਸੇਕ ਦੇਵੇਗੀ?”

ਦੁਕਾਨਦਾਰ ਦੀ ਗੱਲ ਸੁਣ ਕੇ ਰਤਨ ਨੇ ਕਿਹਾ, “ਦਾਦਾ, ਠੱਗ ਦੇ ਹੱਥੇ ਚੜ੍ਹ ਕੇ ਦੋ ਸੌ ਰੁਪਏ ਗਵਾ ਬੈਠਾ। ਕਹਿੰਦਾ ਸੀ ਪਿੱਛੇ ਵਾਲੀ ਲਾਈਨ ਵਿੱਚ ਡਾਕਟਰ ਨੂੰ ਵਿਖਾ ਦੇਵੇਗਾਫਿਰ ਗਾਇਬ।ਦੁਕਾਨਦਾਰ ਨੇ ਮਫਲਰ ਲਪੇਟਦੇ ਹੋਏ ਕਿਹਾ, “ਕੱਲ੍ਹ ਤੋਂ ਸਵੇਰੇ-ਸਵੇਰੇ ਹਸਪਤਾਲ ਦੇ ਅੰਦਰ ਵੇਟਿੰਗ ਰੂਮ ਵਿੱਚ ਜਗ੍ਹਾ ਲੈ ਲਿਆ ਕਰ। ਬੱਚੇ ਨੂੰ ਇਸ ਤਰ੍ਹਾਂ ਨਹੀਂ ਰੱਖ ਸਕਦਾ।"                

                                                             3 

ਕੀ ਹੋਇਆ ਵੀਰੇ?” ਰਤਨ ਨੇ ਆਪਣੇ ਕੋਲ ਬੈਠੇ ਇੱਕ ਆਦਮੀ ਨੂੰ ਪੁੱਛਿਆ। ਉਸ ਨੇ ਕਿਹਾ, “ਸਾਹਿਬ ਨੂੰ ਅੱਜ ਹਸਪਤਾਲ ਤੋਂ  ਛੁੱਟੀ ਮਿਲ ਰਹੀ ਹੈ। ਖੁਸ਼ ਹੋ ਕੇ ਪੈਸੇ ਵੰਡ ਰਿਹਾ ਹੈ, ਵੇਖਦਾ ਨਹੀਂ? ਪਹਿਲਾਂ ਲੈ ਲੈ, ਫਿਰ ਗੱਲ ਕਰੀਂਰਤਨ ਨੇ ਹੱਥ ਅੱਗੇ ਕੀਤਾ। ਕੋਲ ਬਾਬੂ ਲੇਟਿਆ ਹੋਇਆ ਸੀ। ਅੱਜ ਰਤਨ ਦਾ ਮਨ ਕੁਝ ਹੌਲਾ ਸੀਓਪੀਡੀ ਵਿੱਚ ਡਾਕਟਰ ਨੂੰ ਵਿਖਾਉਣ ਦੀ ਵਾਰੀ ਮਿਲ ਗਈ ਸੀ। ਥੋੜ੍ਹੀ ਦੇਰ ਬਾਅਦ ਉਹ ਬਾਬੂ ਨੂੰ ਲੈ ਕੇ ਲਾਈਨ ਵਿੱਚ ਖੜ੍ਹੇ ਹੋਣ ਵਾਲਾ ਸੀ। ਰਤਨ ਨੇ ਹੈਰਾਨੀ ਨਾਲ ਵੇਖਿਆਉਹ ਆਦਮੀ ਉਸਦੇ ਹੱਥ' ਤੇ ਪੰਜ ਸੌ ਰੁਪਏ ਦਾ ਨਵਾਂ ਨਕੋਰ ਨੋਟ ਰੱਖਦੇ ਹੋਏ ਕਹਿ ਰਿਹਾ ਸੀ, “ਪੁੱਤ ਦਾ ਚੰਗਾ ਇਲਾਜ ਕਰਵਾ।ਰਤਨ ਨੇ ਪੈਸੇ ਤਾਂ ਲੈ ਲਏ, ਪਰ ਉਹ ਸਮਝ ਨਾ ਸਕਿਆਇਹ ਭੀਖ ਸੀ ਜਾਂ ਦਾਨ… 

ਬਾਬੂ, ਪੰਜ ਸੌ ਰੁਪਏ ਵਿੱਚੋਂ ਕੁਝ ਘਰ ਭੇਜਾਂਗਾ, ਤੇ ਤੇਰੇ ਲਈ ਇੱਕ ਕੰਬਲ ਵੀ ਖਰੀਦਾਂਗਾ। ਅੱਜ ਡਾਕਟਰ ਤੈਨੂੰ ਵੇਖੇਗਾਵੇਖੀਂ, ਹੁਣ ਤੂੰ ਠੀਕ ਹੋ ਜਾਵੇਂਗਾ।ਕੋਲ ਬੈਠੇ ਬੰਦੇ ਨੇ ਰਤਨ ਨੂੰ ਕਿਹਾ, “ਇੱਥੇ ਆ ਕੇ ਪੁੱਤ ਨੂੰ ਲੈ ਕੇ ਕੁਝ ਦਿਨ ਬੈਠ। ਉਸਦੀ ਹਾਲਤ ਵੇਖ ਕੇ ਲੋਕਾਂ ਨੂੰ ਤਰਸ ਆਵੇਗਾਤੈਨੂੰ ਚੋਖੇ ਪੈਸੇ ਮਿਲਣਗੇ।ਰਤਨ ਨੇ ਖਿਆਲ ਕੀਤਾਸਿਆਲਦਾ ਸਟੇਸ਼ਨ ਤੇ ਸਿੱਕੇ ਮਿਲਣ ਵਾਲੇ ਦਿਨ ਵਾਂਗ ਹੁਣ ਉਹ ਗੁੱਸੇ ਨਾਲ ਭੜਕ ਨਹੀਂ ਸਕਿਆ। ਇਸ ਦੀ ਥਾਂ, ਨਵੇਂ ਪੰਜ ਸੌ ਰੁਪਏ ਦੀ ਤਾਕਤ ਉਸਨੂੰ ਵੱਧ ਲੱਗੀ। ਅਰੇ, ਮੁੰਡੇ ਨੂੰ ਤਾਂ ਲੱਗਦਾ ਹੈ ਮਾਰ - ਮੁਕਾ ਕੇ ਹੀ ਲੈ ਆਇਆਂ ਹੈਂ। ਫਿਲਹਾਲ ਪੇਡ ਬੈੱਡ ਮਿਲ ਸਕਦਾ ਹੈਪੈਸੇ ਦੇ ਕੇ ਦਾਖ਼ਲ ਕਰਨਾ ਪਵੇਗਾ। ਮੁਫ਼ਤ ਬੈੱਡ ਲਈ ਹੁਣ ਬਹੁਤ ਝੰਜਟ ਹੈ। ਫਿਰ ਇਸ ਦੀ ਕਿਡਨੀ ਦੇ ਓਪਰੇਸ਼ਨ ਦਾ ਖਰਚਾ ਵੀ ਹੋਵੇਗਾ। ਦਵਾਈਆਂ ਲਿਖ ਦਿੰਦਾ ਹਾਂਕੱਲ੍ਹ ਪੈਸੇ ਲੈ ਕੇ ਆ ਕੇ ਦਾਖ਼ਲ ਕਰਵਾ ਦੇ।” 

ਜਦੋਂ ਰਤਨ ਪੁੱਤ ਨੂੰ ਲੈ ਕੇ ਓਪੀਡੀ ਤੋਂ ਬਾਹਰ ਆਇਆ, ਤਾਂ ਸਰਦੀ ਦੀ ਸ਼ਾਮ ਮਰੇ ਹੋਏ ਬੰਦੇ ਵਾਂਗੂੰ ਪਾਂਡੂ  ਦੇ ਪੀਲੇ ਪ੍ਰਕਾਸ਼ ਨਾਲ ਢੱਕ ਗਈ ਸੀ। ਉਹ ਹਸਪਤਾਲ ਦੇ ਪਿੱਛੇ ਜਾ ਕੇ ਬੈਠ ਗਿਆ। ਪੁੱਤ ਨੂੰ ਚੰਗੀ ਤਰ੍ਹਾਂ ਕੰਬਲ ਵਿੱਚ ਲਪੇਟ ਕੇ, ਆਪਣੇ ਥੈਲੇ ਵਿੱਚੋਂ ਟੇਢੀ-ਮੇਢੀ ਪਲੇਟ ਕੱਢੀ। ਇੱਥੇ ਬੈਠਣ ' ਤੇ ਲੋਕ ਚੋਖੇ ਪੈਸੇ ਦੇਣਗੇ। ਕੁਝ ਪੈਸੇ ਘਰ ਵੀ ਭੇਜਣੇ ਨੇ। ਆਪਣੇ ਲਈ ਵੀ ਤਾਂ ਕੁਝ ਚਾਹੀਦਾ ਹੈ। ਇੰਝ ਕਿੰਨੇ ਦਿਨ ਚੱਲੇਗਾ? ਇਸ ਬੀਮਾਰ ਪੁੱਤ ਨੂੰ ਛੱਡ ਕੇ ਕੋਈ ਕੰਮ ਵੀ ਨਹੀਂ ਕਰ ਸਕਦਾ। ਰਤਨ ਦੀਆਂ ਅੱਖਾਂ ਜਲਣ ਲੱਗ ਪਈਆਂ। ਬੇਬਸ ਰਤਨ ਭੀਖ ਦੀ ਆਸ ਚ ਬੈਠ ਗਿਆ। ਸੱਤ ਦਿਨ ਲੰਘ ਗਏ ਨੇ, ਬਾਬੂਹੁਣ ਸਿਰਫ਼  ਸੌ ਰੁਪਏ ਹੋਰ ਹੋ ਜਾਣ, ਤਾਂ ਤੈਨੂੰ ਹਸਪਤਾਲ ਚ ਦਾਖ਼ਲ ਕਰਵਾ ਦਿਆਂਗਾ। ਸੁਣਿਆ ਹੈ ਕੱਲ੍ਹ ਇੱਕ ਅਮੀਰ ਬੰਦੇ ਨੂੰ ਛੁੱਟੀ ਮਿਲਣ ਵਾਲੀ ਹੈ। ਉਹ ਆਦਮੀ ਇੱਥੇ ਮਰਦਾ ਪਿਆ ਸੀ, ਹੁਣ ਠੀਕ ਹੋ ਗਿਆਚੰਗੇ ਪੈਸੇ ਦੇਵੇਗਾ। ਕੀ ਕਹਿੰਦਾ ਹੈਂ? ਹੋਰ ਥੋੜ੍ਹਾ ਜਿਹਾ ਸਹਾਰ ਲੈ, ਮੇਰੇ ਚੰਨ।

ਇਹ ਗੱਲਾਂ ਕਰਦਿਆਂ ਰਤਨ ਆਪਣੇ ਮਰਨਾਸੰਨ ਪੁੱਤ ਨੂੰ ਦਵਾਈ ਖੁਆ ਰਿਹਾ ਸੀ। ਇਹਨਾਂ ਕੁਝ ਦਿਨਾਂ ਵਿੱਚ ਉਸਨੂੰ ਪੁਰਾਣੇ ਸਵੈਟਰ ਤੋਂ ਲੈ ਕੇ ਗਰਮ ਪਾਣੀ ਦੀ ਫਲਾਸਕ ਤੱਕ ਭੀਖ ਵਿੱਚ ਮਿਲ ਚੁੱਕੀ ਸੀ। ਰਤਨ ਦਾ ਮਨ ਬਹੁਤ ਖੁਸ਼ ਹੋ ਗਿਆਪਰ ਇਹ ਕੀ! ਬਾਬੂ ਅਚਾਨਕ ਇੰਨਾ ਨਿਸ਼ਚਲ ਕਿਵੇਂ ਹੋ ਗਿਆ? ਹੁਣੇ ਤਾਂ ਠੀਕ-ਠਾਕ ਲੇਟਿਆ ਹੋਇਆ ਚਹੁੰ ਪਾਸੇ ਵੇਖ ਰਿਹਾ ਸੀ। ਅਚਾਨਕ ਇਹ ਕੀ ਹੋ ਗਿਆ? ਰਤਨ ਦੇ ਮਨ ਵਿੱਚ ਸਭ ਤੋਂ ਪਹਿਲਾਂ ਇਹੀ ਆਇਆਜੇ ਬਾਬੂ ਨੂੰ ਹੁਣ ਕੁਝ ਹੋ ਗਿਆ ਤਾਂ ਉਹ ਘਰ ਪੈਸੇ ਕਿਵੇਂ ਭੇਜੇਗਾ? ਉਸਦਾ ਆਪਣਾ ਕੀ ਬਣੇਗਾ? ਮੁੰਡਾ ਤਾਂ ਬਚਣਾ ਹੀ ਚਾਹੀਦਾ ਹੈ… 

ਏ ਬਾਬੂ, ਬਾਬੂ ਰੇਉੱਠ ਰੇ ਪੁੱਤਰ। ਤੈਨੂੰ ਹਸਪਤਾਲ ਚ ਦਾਖ਼ਲ ਕਰਵਾਉਣਾ ਹੈ। ਆਮੈਂ, ਤੇਰੀ ਮਾਂ, ਤੇਰੀ ਦਾਦੀਸਾਰੇ ਤੇਰੇ ਉੱਤੇ ਉਮੀਦ ਲਾਈ ਬੈਠੇ ਹਾਂ। ਬਾਬੂ, ਅੱਖਾਂ ਖੋਲ੍ਹਓ ਬਾਬੂ, ਤੁਸੀਂ ਵੇਖੋ ਜੀ, ਮੇਰੇ ਮੁੰਡੇ ਨੂੰਇਹ ਅੱਖਾਂ ਕਿਉਂ ਨਹੀਂ ਖੋਲ੍ਹ ਰਿਹਾ?” ਰਤਨ ਦੀ ਇਹ ਦਿਲ ਦਹਲਾ ਦੇਣ ਵਾਲੀ ਚੀਕ ਹਸਪਤਾਲ ਦੇ  ਅਹਾਤੇਚ ਮੱਖੀਆਂ ਵਾਂਗ ਗੂੰਜਣ ਲੱਗੀ। ਹੌਲੀ-ਹੌਲੀ ਲੋਕ ਉਸਦੇ ਆਲੇ-ਦੁਆਲੇ ਇਕੱਠੇ ਹੋਣ ਲੱਗੇ। ਰਤਨ ਦੀ ਪੁਰਾਣੀ ਚਾਦਰ ਤੇ ਹੌਲੀ-ਹੌਲੀ ਸਿੱਕੇ ਤੇ ਨੋਟ ਵੱਧਣ ਲੱਗ ਪਏਰਤਨ ਨੇ ਕੀ ਇਹ ਗੱਲ ਮਹਿਸੂਸ ਕੀਤੀ? ਉਸਦੇ ਮਨ ਵਿੱਚ ਜੋ ਦੁਵਿਧਾ ਚੱਲ ਰਹੀ ਸੀਉਸਤੋਂ ਪਾਰ ਕਿਹੜੀ  ਸੱਤਾ ਸਿਰ ਚੁੱਕ ਕੇ ਖੜੋ ਗਈ ਸੀ? ਪਿਉ ਜਾਂ ਭਿਖਾਰੀ? ਉਸਦੀ ਬੇਬਸੀ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹੋ ਗਈਆਂ ਸਨ ਕਿ ਕਦੋਂ ਉਸਨੇ ਆਪਣੇ ਮਰਦੇ ਹੋਏ ਪੁੱਤ ਨੂੰ ਹੀ ਇਕ ਵਸਤੂ ਬਣਾ ਦਿੱਤਾਉਹ ਆਪ ਵੀ ਨਹੀਂ ਸਮਝ ਸਕਿਆ। ਜਿਹੜਾ ਰਤਨ ਪਿੰਡ ਤੋਂ ਸ਼ਹਿਰ ਦੀ ਧਰਤੀ ਤੇ ਕਦਮ ਰੱਖਣ ਆਇਆ ਸੀ, ਉਸਨੂੰ ਅੱਜ ਹਾਲਾਤਾਂ, ਗਰੀਬੀ ਅਤੇ ਬੀਮਾਰੀ ਨੇ ਅੰਦਰੋਂ ਬਿਲਕੁਲ ਬਦਲ ਦਿੱਤਾ ਸੀ। ਉਸਦੇ ਦੁੱਖ ਜਿਵੇਂ ਮਜ਼ਾਕ ਬਣ ਕੇ ਉਸ ਤੇ ਹੀ ਟੋਟੇ- ਟੋਟੇ ਹੋਕੇ ਝਰ ਰਹੇ ਸਨ। ਕਿਸੇ ਨੇ ਧਿਆਨ ਨਹੀਂ ਦਿੱਤਾਉਸ ਵੱਲ ਸੁੱਟੇ ਜਾ ਰਹੇ ਉਹ ਸਾਰੇ ਸਿੱਕੇ ਹੌਲੀ-ਹੌਲੀ ਇਕ ਬੇਬਸ ਪਿਉ ਦੀ ਪੀੜ, ਲਾਚਾਰੀ ਅਤੇ ਦੁੱਖ ਨਾਲ ਲਿਪਟਦੇ ਜਾ ਰਹੇ ਸਨ

                                                     …..x…..


 

                                                    ਲੇਖਕ ਪਰਿਚੈ

ਅਨੁਭਾ ਨਾਥ ਦਾ ਜਨਮ ਬੰਗਾਲ ਵਿੱਚ ਬੰਕਿਮਚੰਦਰ ਦੀਆਂ ਯਾਦਾਂ ਨਾਲ ਜੁੜੇ ਸ਼ਹਿਰ ਨੈਹਾਟੀ ਵਿੱਚ ਹੋਇਆ। ਪੇਸ਼ੇ ਤੋਂ ਉਹ ਇੱਕ ਸਰਕਾਰੀ ਸੰਸਥਾ ਵਿੱਚ ਐਗਜ਼ਿਕਿਊਟਿਵ ਇੰਜੀਨੀਅਰ ਹਨ। ਲੇਖਨ ਉਹਨਾਂ ਦਾ ਜੁਨੂਨ ਹੈ। ਉਹਨਾਂ ਦੀਆਂ ਰਚਨਾਵਾਂ  ਕਈ ਪੱਤਰ-ਪੱਤਰਿਕਾਵਾਂ, ਲਿਟਲ ਮੈਗਜ਼ੀਨਾਂ, ਵੈੱਬਜ਼ੀਨਾਂ ਅਤੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਉਹਨਾਂ ਦੀਆਂ ਕਹਾਣੀਆਂ ਸੰਡੇ ਸਸਪੈਂਸ, ਰੇਡੀਓ ਮਿਲਨ ਅਤੇ ਫ੍ਰੈਂਡਜ਼ ਐਫ ਐਮ 'ਤੇ ਵੀ ਪ੍ਰਸਾਰਿਤ ਕੀਤੀਆਂ ਗਈਆਂ ਹਨ। ਉਹਨਾਂ ਨੂੰ ਕੋਲਕਾਤਾ ਅੰਤਰਰਾਸ਼ਟਰੀ ਲਘੁ ਫਿਲਮ ਮਹੋਤਸਵ ਵਿੱਚ ਅਮਿਆ ਭੌਮਿਕ ਸਵਰਨ ਕਲਮ ਪੁਰਸਕਾਰਨਾਲ ਸਨਮਾਨਿਤ ਕੀਤਾ ਗਿਆ ਹੈ।

ਹੁਣ ਤੱਕ ਉਹਨਾਂ ਦੀਆਂ ਚਾਰ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹਨਾਂ ਦੀ ਪਹਿਲੀ ਕਿਤਾਬ ਬ੍ਯਤਿਕ੍ਰਮੀ" ਦਾ ਅੰਗਰੇਜ਼ੀ ਅਨੁਵਾਦ  “Future of Errors and Other Stories” ਸਿਰਲੇਖ ਨਾਲ ਪ੍ਰਕਾਸ਼ਿਤ ਹੋਇਆ ਹੈ


                       ਧੰਨਵਾਦ ਸਹਿਤ - ਚਿਰਾਗ - ਅਪ੍ਰੈਲ - ਸਿਤੰਬਰ  2026 

कोई टिप्पणी नहीं:

एक टिप्पणी भेजें