सुस्वागतम्

"संस्कृति सेतु" पर पधारने हेतु आपका आभार। आपकी उपस्थिति हमारा उत्साहवर्धन करती है, कृपया अपनी बहुमूल्य टिप्पणी अवश्य दर्ज़ करें। -- नीलम शर्मा 'अंशु'

शनिवार, अगस्त 22, 2026

कहानी 84 ਬੰਗਲਾ ਕਹਾਣੀ ਦੁਬਿਧਾ

 ਬੰਗਲਾ ਕਹਾਣੀ                   

                                                 ਦੁਬਿਧਾ

                                                                              

                                             ੦ ਅਨੁਭਾ ਨਾਥ

                                                             
                                ਅਨੁਵਾਦ : ਨੀਲਮ ਸ਼ਰਮਾ
'ਅੰਸ਼ੂ'

 

“ਵੇ ਰਤਨਿਆਂ , ਮੁੰਡਾ ਤਾਂ ਮਰ ਜਾਵੇਗਾ ਵੇ… ਤੂੰ ਕੁਝ ਕਰ ਨਾ ਪੁੱਤਰ। ਹੁਣ ਇਹ ਦੁੱਖ ਦੇਖਿਆ ਨਹੀਂ ਜਾਂਦਾ…”। ਪਾਰਬਤੀਬਾਲਾ ਦੀ ਗੱਲ ਦਾ ਆਖਰੀ ਸ਼ਬਦ ਵੀ ਰਤਨ ਨਹੀਂ ਸੁਣ ਸਕਿਆ ਸੀ, ਕਿਉਂਕਿ ਉਹ ਹੁਣ ਇਹ ਗੱਲਾਂ ਸੁਣਣਾ ਹੀ ਨਹੀਂ ਚਾਹੁੰਦਾ ਸੀ। ਰਤਨ ਉਹਨਾਂ ਦੇ ਮਿੱਟੀ ਦੇ ਝੁਕੇ ਹੋਏ ਘਰ ਦੇ ਇਕ ਪਾਸੇ ਖੜ੍ਹਾ ਬਾਹਰ ਵੱਲ ਉਦਾਸ ਨਿਗਾਹਾਂ ਨਾਲ ਤੱਕ ਰਿਹਾ ਸੀ। ਧੁੰਧਲੀ ਹੋ ਰਹੀ ਰਾਤ ਨੂੰ ਵੇਖ ਕੇ ਲੱਗ ਰਿਹਾ ਸੀ ਜਿਵੇਂ ਕੋਈ ਕਾਲਾ ਕੜਾਹਾ ਹੋਵੇ। ਰਤਨ ਦੀ ਵਹੁਟੀ ਸ਼ਾਂਤੀ ਜਦੋਂ ਪੁਰਾਣੇ ਲੋਹੇ ਦੀ ਕੜਾਹੀ ਵਿੱਚ ਸਾਗ ਬਣਾਉਂਦੀ ਹੈ, ਤਾਂ ਉਹ ਕਾਲਾ-ਮੈਲਾ ਕੜਾਹਾ ਵੀ ਇਸ ਰਾਤ ਵਰਗਾ ਹੀ ਲੱਗਦਾ ਹੈ! ਰਤਨ ਨੇ ਆਪਣੇ ਸੀਨੇ ਵਾਲੀ ਜੇਬ ਟਟੋਲੀ—ਇੱਕ ਅੱਧ-ਜਲੀ ਬੀੜੀ ਅਜੇ ਵੀ ਪਈ ਸੀ। ਇੰਨੇ ਦੁੱਖ ਵਿਚ ਵੀ ਰਤਨ ਨੂੰ ਹਾਸਾ ਆ ਗਿਆ—ਸ਼ਾਇਦ ਜਿਸਦਾ ਪੁੱਤ ਮਰਨ ਵਾਲਾ ਹੋਵੇ, ਉਹ ਹੀ ਇਸ ਤਰ੍ਹਾਂ ਹੱਸ ਸਕਦਾ ਹੈ।

                                                         1

“ਤਾਂ ਫਿਰ ਜਾਵਾਂ? ਕੋਲਕਾਤਾ?” 

“ਕੋਲਕਾਤਾ” ਨਾਮ ਲੈਂਦੇ ਹੋਏ ਰਤਨ ਦੀ ਅਵਾਜ਼ ਆਪਣੇ ਆਪ ਕੰਬ ਗਈ। ਪਿੰਡ ਦੇ ਡਾਕਟਰ ਸਾਹਿਬ ਨੇ ਭਰੋਸਾ ਦੇਂਦੇ ਹੋਏ ਕਿਹਾ, “ਹਾਂ, ਇੱਥੇ ਤੇਰਾ ਪੁੱਤ ਪਿਆ ਰਹੇਗਾ ਤਾਂ ਹਾਲਤ ਹੋਰ ਖਰਾਬ ਹੋ ਜਾਏਗੀ। ਇਸ ਤੋਂ ਚੰਗਾ ਹੈ ਇੱਕ ਵਾਰ ਕੋਲਕਾਤਾ ਲੈ ਜਾ। ਉੱਥੇ ਸਰਕਾਰੀ ਹਸਪਤਾਲ ਵਿੱਚ ਬੈੱਡ ਮਿਲ ਗਿਆ ਤਾਂ ਘੱਟੋ-ਘੱਟ ਇਲਾਜ ਤਾਂ ਹੋਵੇਗਾ। ਇੱਥੇ ਰਹਿਣ ਨਾਲ ਤਾਂ…” ਡਾਕਟਰ ਸਾਹਿਬ ਚੁੱਪ ਹੋ ਗਏ। ਰਤਨ ਜਾਣਦਾ ਸੀ ਕਿ ਉਹ ਕੀ ਕਹਿਣਾ ਚਾਹੁੰਦੇ ਸਨ! ਰਤਨ ਬੇਬਸੀ ਨਾਲ ਆਪਣੇ ਪੁੱਤ ਵੱਲ ਵੇਖਣ ਲੱਗਿਆ। ਬੱਚੇ ਦੀ ਉਮਰ ਸਿਰਫ ਸੱਤ ਸਾਲ ਸੀ, ਪਰ ਵੇਖਣ ਵਿੱਚ ਲੱਗਦਾ ਸੀ ਜਿਵੇਂ ਸੱਠ ਸਾਲ ਦਾ ਬੁੱਢਾ ਉਸਦੇ ਅੰਦਰ ਲੁਕ ਕੇ ਬੈਠਿਆ ਹੋਵੇ। ਜਿਵੇਂ-ਜਿਵੇਂ ਬਾਬੂ ਦੀ ਤਬੀਅਤ ਖਰਾਬ ਹੋ ਰਹੀ ਸੀ, ਉਹ “ਬੁੱਢਾ” ਹੋਰ ਵੱਧ ਉਸਦੇ ਸਰੀਰ ‘ਤੇ ਕਬਜ਼ਾ ਕਰ ਰਿਹਾ ਸੀ। ਰਤਨ ਨੇ ਹੰਝੂ ਰੋਕਦੇ ਹੋਏ ਡਾਕਟਰ ਨੂੰ ਪੁੱਛਿਆ, “ਬਾਬੂ ਦੀ ਕਿਡਨੀ ਠੀਕ ਕਰਨ ਲਈ ਕੋਈ ਦਵਾਈ ਨਹੀਂ? ਕੱਟ ਕੇ ਕੱਢਣੀ ਪਵੇਗੀ?” ਉਸਨੇ ਫਿਰ ਬੱਚੇ ਦੇ ਸੁੱਕੇ-ਕਮਜ਼ੋਰ ਸਰੀਰ ਵੱਲ ਵੇਖਿਆ—ਉਹ ਤਾਂ ਆਪਣੇ ਸਰੀਰ ‘ਤੇ ਬੈਠੀ ਮੱਖੀ ਵੀ ਨਹੀਂ ਹਟਾ ਸਕਦਾ ਸੀ। ਡਾਕਟਰ ਸਾਹਿਬ ਨੇ ਭੰਵਾਂ ਸਿਕੋੜ ਕੇ ਕਿਹਾ, “ਰਤਨ, ਬੱਚਿਆਂ ਵਾਲੀਆਂ ਗੱਲਾਂ ਨਾ ਕਰ। ਇਹ ਸਵਾਲ ਤੂੰ ਮੈਨੂੰ ਪਹਿਲਾਂ ਹੀ ਹਜ਼ਾਰ ਵਾਰ ਪੁੱਛ ਚੁੱਕਿਆ ਹੈਂ, ਤੇ ਮੈਂ ਹਰ ਵਾਰ ਇੱਕੋ ਜਵਾਬ ਦਿੱਤਾ ਹੈ।”

ਰਤਨ ਨੇ ਹੁਣ ਤੱਕ ਆਪਣੇ ਪੁੱਤ ਨੂੰ ਕਿਸੇ ਤਰ੍ਹਾਂ ਕੁਰਸੀ ‘ਤੇ ਬਿਠਾ ਕੇ ਰੱਖਿਆ ਹੋਇਆ ਸੀ। ਇਸ ਵਾਰੀ ਉਹ ਡਾਕਟਰ ਦੀ ਮੇਜ਼ ਦੇ ਸਾਹਮਣੇ ਤੋਂ ਮੁੜਿਆ ਤੇ ਪੁੱਤ ਨੂੰ ਗੋਦ ਵਿੱਚ ਚੁੱਕ ਕੇ ਬਾਹਰ ਨਿਕਲ ਗਿਆ। ਸਰਦੀਆਂ ਦੀ  ਢਲਦੀ ਸ਼ਾਮ ਦੇ ਵੇਲੇ ਦਿਲ ਬਹੁਤ ਉਦਾਸ ਹੋ ਜਾਂਦਾ ਹੈ। ਲੱਗਦਾ ਹੈ ਜਿਵੇਂ ਬੱਦਲਾਂ ਦੇ ਪਿੱਛੇ ਤੋਂ ਕੋਈ ਕਹਿ ਰਿਹਾ ਹੋਵੇ—ਵੇਲਾ ਮੁੱਕ ਗਿਆ, ਦਿਨ ਮੁੱਕ ਗਿਆ। ਜ਼ਿੰਦਗੀ ਦੀ ਕਿਤਾਬ ਵਿਚੋਂ ਇੱਕ ਹੋਰ ਦਿਨ ਮੁੱਕ ਗਿਆ…

ਰਤਨ ਦੇ ਮਨ ਵਿੱਚ ਫਿਰ ਉਹੀ ਚਿੰਤਾ ਉਭਰ ਆਈ—ਬਾਬੂ ਨੂੰ ਲੈ ਕੇ ਕੋਲਕਾਤਾ ਜਾਣਾ ਪਵੇਗਾ, ਪਰ ਇੱਥੇ ਪਿੰਡ ਦਾ ਘਰ ਕੌਣ ਸੰਭਾਲੇਗਾ? ਰਤਨ ਸੁੰਨ ਪੈਰਾਂ ਨਾਲ ਵੈਨ ਦਾ ਪੈਡਲ ਮਾਰਦਾ ਗਿਆ। ਥੋੜ੍ਹਾ ਅੱਗੇ ਵਧਦਾ ਤੇ ਵਾਰੀ-ਵਾਰੀ ਪਿੱਛੇ ਮੁੜ ਕੇ ਵੈਨ ‘ਚ ਲੇਟੇ ਬਾਬੂ ਵੱਲ ਤੱਕਦਾ। ਕਿਤੇ ਝਟਕਿਆਂ ਨਾਲ ਉਸਨੂੰ ਦਰਦ ਤਾਂ ਨਹੀਂ ਹੋ ਰਿਹਾ? ਅੱਜਕੱਲ੍ਹ ਤਾਂ ਥੋੜ੍ਹੀ ਜਿਹੀ ਗੱਲ ‘ਤੇ ਵੀ ਬਿਲਕੁਲ ਥੱਕ ਜਾਂਦਾ ਹੈ। ਰਤਨ ਦੀਆਂ ਅੱਖਾਂ ‘ਚ ਹੰਝੂ ਆ ਗਏ। ਦੋ ਸਾਲ ਪਹਿਲਾਂ ਤੱਕ ਤਾਂ ਬਾਬੂ ਕਿੰਨਾ ਚੁਸਤ ਤੇ ਖੁਸ਼ਮਿਜ਼ਾਜ਼ ਸੀ—ਹੱਸਦਾ-ਖੇਡਦਾ ਫਿਰਦਾ ਸੀ। ਤੇ ਅੱਜ… 

“ਕੀ ਕਰੀਏ? ਸਭ ਕੁਝ ਮੇਰੇ ਨਸੀਬਾਂ ਦਾ ਫੇਰ ਹੈ, ਨਹੀਂ ਤਾਂ ਮੁੰਡੇ  ਦਾ ਇਹ ਹਾਲ ਹੁੰਦਾ?” ਸ਼ਾਂਤੀ ਗਠਰੀ ‘ਚ ਰਤਨ ਦੇ ਸਭ ਤੋਂ ਵਧੀਆ ਕੱਪੜੇ ਬੰਨ੍ਹ ਰਹੀ ਸੀ। ਰਤਨ ਦੀ ਮਾਂ ਪਾਰਬਤੀਬਾਲਾ ਨੇ ਆਪਣੀਆਂ ਧੁੰਦਲੀਆਂ ਅੱਖਾਂ ਨਾਲ ਵੇਖਿਆ—ਉਹ ਕੱਪੜੇ ਵੀ ਤਿੰਨ ਥਾਵਾਂ ਤੋਂ ਰਫੂ ਕੀਤੇ ਹੋਏ ਸਨ। ਉਸਨੇ ਲੰਮਾ ਸਾਹ ਲਿਆ ਤੇ ਕਿਹਾ, “ਪੁੱਤਰ, ਤੂੰ ਸਾਡੀ ਫ਼ਿਕਰ ਨਾ ਕਰੀਂ। ਅਸੀਂ ਸੱਸ-ਨੂੰਹ ਕਿਸੇ ਤਰ੍ਹਾਂ ਗੁਜ਼ਾਰਾ ਕਰ ਲਵਾਂਗੀਆਂ। ਤੂੰ ਸਿਰਫ਼ ਬਾਬੂ ਨੂੰ ਠੀਕ ਕਰਵਾ ਕੇ ਵਾਪਸ ਲਿਆਈਂ। ਨਹੀਂ ਤਾਂ ਸਾਡਾ ਵੰਸ਼ ਹੀ ਮੁੱਕ ਜਾਵੇਗਾ।” ਰਤਨ ਨੇ ਵੇਖਿਆ—ਬਾਬੂ ਬਿਸਤਰੇ ਤੋਂ ਥੋੜ੍ਹਾ ਜਿਹਾ ਉੱਠ ਕੇ ਬੈਠ ਗਿਆ ਸੀ। ਦੋ ਦਿਨਾਂ ਤੋਂ ਡਾਕਟਰ ਦੀ ਦਵਾਈ ਨਾਲ ਕੁਝ ਅਸਰ ਹੋਇਆ ਸੀ। ਰਤਨ ਨੇ ਹੌਲੀ ਆਵਾਜ਼ ਵਿੱਚ ਪਾਰਬਤੀਬਾਲਾ ਨੂੰ ਕਿਹਾ, “ਹਾਂ, ਇਸਨੂੰ ਕੋਲਕਾਤਾ ਲੈ ਜਾਵਾਂਗਾ… ਵੇਖੀਏ ਕੀ ਹੁੰਦਾ ਹੈ।”

                                                           ੦੦੦

"ਓ  ਦਾਦਾ, ਸ਼ਿਲਾਇਦਾ ਸਟੇਸ਼ਨ ਕਦੋਂ ਆਵੇਗਾ ਦੱਸ ਸਕਦੇ ਹੋ?”

ਰਤਨ ਦੀ ਗੱਲ ਸੁਣ ਕੇ ਇਕ ਟ੍ਰੇਨ ਯਾਤਰੀ ਨੇ ਭੌਂਹਾਂ ਸਿਕੋੜ ਕੇ ਕਿਹਾ, “ਅਰੇ ਦਾਦਾ, ਉਹ ਸਿਆਲਦਾ ਹੈ। ਅਜੇ ਦੇਰ ਹੈ, ਉਹੀ ਆਖਰੀ ਸਟੇਸ਼ਨ ਹੈ, ਘਬਰਾਉਣ ਦੀ ਲੋੜ ਨਹੀਂ—ਸਾਰੇ ਅਰਾਮ ਨਾਲ ਉੱਤਰ ਜਾਣਗੇ।” ਉਸ ਆਦਮੀ ਦੀ ਗੱਲ ਨਾਲ ਰਤਨ ਨੂੰ ਕੁਝ ਤਸੱਲੀ ਹੋਈ—ਚਲੋ, ਬਾਬੂ ਨੂੰ ਲੈ ਕੇ ਹੁਣ ਘਬਰਾਉਣ ਦੀ ਲੋੜ ਨਹੀਂ। ਹੁਣ  ਤੱਕ ਬਾਬੂ ਨੂੰ ਕਿਸੇ ਤਰ੍ਹਾਂ ਖਿੜਕੀ ਦੇ ਕੋਲ ਬੈਠਣ ਲਈ ਥੋੜ੍ਹੀ ਜਗ੍ਹਾ ਮਿਲ ਗਈ ਸੀ। ਇਸ ਤੋਂ ਪਹਿਲਾਂ ਉਹ ਟ੍ਰੇਨ ਦੇ ਦਰਵਾਜ਼ੇ ਕੋਲ ਬੈਠਿਆ ਹੋਇਆ ਸੀ। ਉਹ ਬਾਹਰ ਨਹੀਂ ਵੇਖ ਰਿਹਾ ਸੀ, ਸਗੋਂ ਹੈਰਾਨੀ ਨਾਲ ਡੱਬੇ ਦੇ ਅੰਦਰ ਹੀ ਤੱਕ ਰਿਹਾ ਸੀ। ਇੰਨੇ ਸਾਰੇ ਲੋਕ ਤੇ ਚੱਲਦਾ ਹੋਇਆ ਕਮਰਾ—ਇਹ ਸਭ ਉਸਨੇ ਕਦੇ ਨਹੀਂ ਵੇਖਿਆ ਸੀ। ਰਤਨ ਆਪਣੇ ਪੁੱਤ ਦੇ ਸਾਹਮਣੇ ਖੜ੍ਹਾ ਸੀ। ਉਸਨੇ ਬਾਬੂ ਦੇ ਮੱਥੇ ਦੇ ਵਾਲਾਂ ‘ਤੇ ਹੱਥ ਫੇਰਿਆ। ਬਾਬੂ ਹੌਲੀ ਜਿਹੀ ਮੁਸਕਰਾਇਆ। ਰਤਨ ਨੇ ਆਪਣੇ ਸੀਨੇ ਵਾਲੀ ਜੇਬ ‘ਚ ਪਏ ਤਿੰਨ ਸੌ ਰੁਪਏ ‘ਤੇ ਹੱਥ ਰੱਖਿਆ—ਉਸਨੂੰ ਲੱਗਿਆ ਜਿਵੇਂ ਇਹ ਉਸਦੀ ਛਾਤੀ ਦੀਆਂ ਹੱਡੀਆਂ ਹੀ ਹੋਣ। ਕੇਵਲ ਤਿੰਨ ਸੌ ਰੁਪਏ ਲੈ ਕੇ ਉਹ ਇਕ ਅਣਜਾਣੇ ਸ਼ਹਿਰ ਵਿੱਚ ਆਪਣੇ ਪੁੱਤ ਦਾ ਇਲਾਜ ਕਰਵਾਉਣ ਆ ਗਿਆ ਸੀ! ਫਿਰ ਵੀ, ਹੁਣ ਉਹ ਇਹਨਾਂ ਗੱਲਾਂ ਬਾਰੇ ਸੋਚਣਾ ਨਹੀਂ ਚਾਹੁੰਦਾ ਸੀ। ਕਾਫ਼ੀ ਸਮੇਂ ਬਾਅਦ ਉਸਨੇ ਬਾਬੂ ਦੇ ਚਿਹਰੇ ‘ਤੇ ਇਕ ਹਲਕੀ ਜਿਹੀ ਮੁਸਕਰਾਹਟ ਦੇਖੀ ਸੀ… ਰਤਨ ਇਸ ਪਲ ਨੂੰ ਹੀ ਜੀਣਾ ਚਾਹੁੰਦਾ ਸੀ।

                                                                2

ਪਾਰਬਤੀਬਾਲਾ ਦੱਸ ਸਾਲ ਪਹਿਲਾਂ  ਵਿਆਹੀ ਆਈ ਆਪਣੀ ਨੂੰਹ ਵੱਲ ਤੱਕ ਰਹੀ ਸੀ। ਸ਼ਾਂਤੀ ਕਲਮੀ ਸਾਗ ਸਾਫ ਕਰ ਰਹੀ ਸੀ। ਪਾਰਬਤੀਬਾਲਾ ਜਾਣਦੀ ਸੀ—ਅੱਜ ਸ਼ਾਂਤੀ ਨੇ ਸਿਰਫ਼ ਉਸਦੇ ਲਈ ਹੀ ਭਾਤ ਬਣਾਇਆ ਹੈ। ਘਰ ਵਿੱਚ ਚੌਲ ਵਥੇਰੇ  ਸਨ, ਜਿਹੜੀ ਥੋੜ੍ਹੀ ਬਹੁਤ ਜ਼ਮੀਨ ਸੀ, ਉਹ ਵੀ ਬਾਬੂ ਦੇ ਇਲਾਜ ‘ਚ ਲੱਗ ਗਈ। ਰਤਨ ਨੂੰ ਉਹ ਦੋ ਸੌ ਰੁਪਏ ਕਿਵੇਂ ਇਕੱਠੇ ਕਰਕੇ ਦਿੱਤੇ—ਇਹ ਗੱਲ ਸਿਰਫ਼ ਉਹ ਆਪ ਹੀ ਜਾਣਦੀ ਸੀ… ਉਸਨੇ ਅੱਖਾਂ ਬੰਦ ਕਰ ਲਈਆਂ ਤੇ ਮਨ ਹੀ ਮਨ ਕਿਹਾ, “ਹੇ ਰੱਬਾ, ਹੁਣ ਹੋਰ ਕਿਉਂ? ਹੁਣ ਮੈਨੂੰ ਆਪਣੇ ਕੋਲ ਸੱਦ ਲੈ… ਘੱਟੋ-ਘੱਟ ਇੱਕ ਢਿੱਡ ਤਾਂ ਘੱਟ ਜਾਵੇ।”

ਜਦੋਂ ਰਤਨ ਸਿਆਲਦਾ ਸਟੇਸ਼ਨ ‘ਤੇ ਉੱਤਰਿਆ, ਤਾਂ ਟ੍ਰੇਨ ਦੀ ਪੀਲੀ ਰੌਸ਼ਨੀ ਵਿੱਚ ਸਟੇਸ਼ਨ ਧੁੰਧਲਾ ਜਿਹਾ ਲੱਗ ਰਿਹਾ ਸੀ। ਦਿਨ ਦੀ ਆਖਰੀ ਰੌਸ਼ਨੀ ਨੂੰ ਜਿਵੇਂ ਸ਼ਾਮ ਦਾ ਸਿਆਹ ਰੰਗ ਤੇਜ਼ੀ ਨਾਲ ਨਿਗਲ ਰਿਹਾ ਸੀ। 

"ਹਾਏ ਮੇਰਾ ਪੁੱਤ, ਇੰਨਾ ਲੰਮਾ ਸਫਰ ਕਰਕੇ ਬਿਲਕੁਲ ਥੱਕ ਗਿਆ ਹੈ। ਲੈ ਪੁੱਤਰ, ਥੋੜ੍ਹਾ ਜਿਹਾ ਪਾਣੀ ਪੀ ਲੈ।” ਰਤਨ ਨੇ ਆਪਣੇ ਥੈਲੇ ‘ਚੋਂ ਬੋਤਲ ਕੱਢੀ—ਪਰ ਉਹ ਖਾਲੀ ਸੀ। ਉਸਨੇ ਵੇਖਿਆ ਕਿ ਸਾਹਮਣੇ ਇੱਕ ਆਦਮੀ ਕਈ ਬੋਤਲਾਂ ਲੈ ਕੇ ਬੈਠਿਆ ਸੀ। ਪੁੱਤਰ ਨੂੰ ਬਿਠਾ ਕੇ ਉਹ ਉਸ ਕੋਲ ਗਿਆ ਤੇ ਕਿਹਾ, “ਵੀਰੇ, ਇੱਕ ਬੋਤਲ ਪਾਣੀ ਦੀ ਦੇ ਦੇ।” ਉਸਨੇ ਪੁੱਛਿਆ, “ਕਿੰਨੇ ਵਾਲੀ ਬੋਤਲ ਲੈਣੀ?” ਰਤਨ ਹੈਰਾਨ ਹੋ ਕੇ ਬੋਲਿਆ, “ਪਾਣੀ ਲੈਣ ਲਈ ਵੀ ਪੈਸੇ ਦੇਣੇ ਪੈਂਦੇ ਹਨ?” ਉਸ ਆਦਮੀ ਨੇ ਖਿਝ ਕੇ ਕਿਹਾ, “ਪਤਾ ਨਹੀਂ ਕਿੱਥੋਂ - ਕਿੱਥੋਂ ਆ ਜਾਂਦੇ ਨੇ ਇਹੋ ਜਿਹੇ ਲੋਕ! ਉੱਥੇ ਨਲ ਹੈ, ਓਥੋਂ ਪਾਣੀ ਭਰ ਲੈ—ਉਹ ਮੁਫ਼ਤ ਹੈ।” ਰਤਨ ਪਹਿਲੀ ਵਾਰ ਕੋਲਕਾਤਾ ਆਇਆ ਸੀ। ਪਿੰਡ ਦੇ ਲੋਕਾਂ ਤੋਂ ਜੋ ਕਹਾਣੀਆਂ ਸੁਣੀਆਂ ਸਨ, ਇੱਥੇ ਆ ਕੇ ਉਹਨਾਂ ਵਿੱਚੋਂ ਕੁਝ ਵੀ ਸੱਚ ਨਹੀਂ ਲੱਗ ਰਿਹਾ ਸੀ! ਉਸਨੇ ਨਲ ਤੋਂ ਪਾਣੀ ਲਿਆ ਕੇ ਬਾਬੂ ਨੂੰ ਪਿਲਾਇਆ। ਉਸਨੇ ਮਨ ਵਿੱਚ ਸੋਚ ਲਿਆ

—ਅੱਜ ਦੀ ਰਾਤ ਕਿਸੇ ਤਰ੍ਹਾਂ ਸਟੇਸ਼ਨ ‘ਤੇ ਹੀ ਕੱਟ ਲਵੇਗਾ, ਕੱਲ੍ਹ ਹਸਪਤਾਲ ਲੱਭੇਗਾ। ਰਤਨ ਨੇ ਆਪਣੇ ਥੈਲੇ ਵਿੱਚੋਂ ਇੱਕ ਪੁਰਾਣੀ ਚਾਦਰ ਕੱਢੀ ਅਤੇ ਵਿਛਾ ਦਿੱਤੀ। ਫਿਰ ਬਾਬੂ ਨੂੰ ਉਸ ‘ਤੇ ਲਿਟਾ ਦਿੱਤਾ। “ਬਾਪੂ, ਅਸੀਂ ਸ਼ਹਿਰ ‘ਚ ਘੁੰਮਣ ਨਹੀਂ ਜਾਣਾ?” ਬਾਬੂ ਨੇ ਪੁੱਛਿਆ। ਰਤਨ ਨੇ ਹੱਸ ਕੇ ਕਿਹਾ, “ਇਸੇ ਲਈ ਤਾਂ ਆਏ ਹਾਂ। ਪਹਿਲਾਂ ਅੱਜ ਦੀ ਰਾਤ ਕੱਟ ਲਈਏ, ਫਿਰ ਕੱਲ੍ਹ ਤੋਂ ਘੁੰਮਾਂਗੇ।” 

ਰਤਨ ਕਿੰਨਾ ਚਿਰ ਪੁੱਤ ਦੇ ਸਿਰਹਾਣੇ ਬੈਠਿਆ ਰਿਹਾ—ਉਹਨੂੰ ਵੀ  ਨਹੀਂ ਪਤਾ। ਸਫਰ ਦੀ ਥਕਾਵਟ ਨਾਲ ਉਸ ਦੀ ਅੱਖਾਂ ਲੱਗ ਗਈ।ਅਚਾਨਕ ਟ੍ਰੇਨ ਦੀ ਆਵਾਜ਼ ਨਾਲ ਉਹ ਜਾਗ ਪਿਆ। ਉਸਨੇ ਵੇਖਿਆ—ਬਾਬੂ ਦੀ ਚਾਦਰ ਦੇ ਕੋਲ ਪੈਸੇ ਸੁੱਟੇ ਪਏ ਹਨ! ਉਸਨੇ ਇੱਕ ਸਿੱਕਾ ਚੁੱਕਿਆ, ਤਦ ਹੀ ਵੇਖਿਆ—ਇੱਕ ਹੋਰ ਆਦਮੀ  ਬਾਬੂ ਵੱਲ  ਸਿੱਕਾ ਸੁੱਟ ਰਿਹਾ ਸੀ।ਇਕ ਪਲ ‘ਚ ਰਤਨ ਦਾ ਚਿਹਰਾ ਗੁੱਸੇ ਨਾਲ ਭੱਖ ਗਿਆ। ਉਹਨੇ ਚੀਖ ਕੇ ਕਿਹਾ, “ਅਸੀਂ ਗਰੀਬ ਹੋ ਸਕਦੇ ਹਾਂ, ਭਿਖਾਰੀ ਨਹੀਂ! ਤੁਸੀਂ ਇਹ ਸਿੱਕੇ ਕਿਉਂ ਸੁੱਟਦੇ ਹੋ ਸਾਡੇ ਵੱਲ?”

ਰਤਨ ਦੀ ਆਵਾਜ਼ ਨਾਲ ਸੁੰਨੇ ਸਟੇਸ਼ਨ ‘ਚ ਸਿਰਫ਼ ਦੋ ਕੁੱਤੇ ਭੌਂਕਣ ਲੱਗੇ। ਉਸਨੇ ਫੈਸਲਾ ਕਰ ਲਿਆ—ਅੱਜ ਰਾਤ ਉਹ ਨਹੀਂ ਸੌਵੇਂਗਾ।

                                                          ੦੦੦ 

ਸਵੇਰ ਦੀ ਰੌਸ਼ਨੀ ਹੌਲੀ-ਹੌਲੀ ਪਾਣੀ ‘ਚ ਰੰਗ ਘੁਲਣ ਵਾਂਗ ਫੈਲਣ ਲੱਗੀ। ਰਤਨ ਨੂੰ ਅਚਾਨਕ ਯਾਦ ਆਇਆ—ਪਿੰਡ ‘ਚ ਇਸ ਵੇਲੇ ਸ਼ਾਂਤੀ ਉੱਠ ਜਾਂਦੀ ਹੈ। ਉਸਨੇ ਉਦਾਸ ਹੋ ਕੇ ਬਾਬੂ ਵੱਲ ਵੇਖਿਆ—ਉਹ ਸੁੱਤਾ ਪਿਆ ਸੀ। ਪੁੱਤ ਨੂੰ ਕਿਸੇ ਵੀ ਤਰ੍ਹਾਂ ਠੀਕ ਕਰਨਾ ਹੀ ਪਵੇਗਾ। ਰਤਨ ਨੇ ਆਪਣੇ ਥੈਲੇ ਵਿੱਚੋਂ ਪੁੱਤਰ ਦੀ ਪ੍ਰਿਸਕ੍ਰਿਪਸ਼ਨਾਂ ਇਕ ਵਾਰ ਹੱਥ ਲਾ ਕੇ ਵੇਖ ਲਈਆਂ। ਫਿਰ ਉੱਠਣ ਲੱਗਾ। ਓਦੋਂ ਹੀ ਉਸਦੀ ਨਜ਼ਰ ਚਾਦਰ ‘ਤੇ ਪਏ ਪੈਸਿਆਂ ਉੱਤੇ ਪਈ। ਘਿਨ ਨਾਲ ਉਹਨਾਂ ਨੂੰ ਚੁੱਕ ਕੇ ਉਸਨੇ ਦੂਰ ਸੁੱਟ ਦਿੱਤਾ। ਸਿੱਕੇ ਛਨਛਨ ਕਰਦੇ ਹੋਏ ਪਲੇਟਫਾਰਮ ‘ਤੇ ਖਿੱਲਰ ਗਏ। ਰਤਨ ਨੇ ਵੇਖਿਆ—ਕਿਤਿਓਂ ਭਿਖਾਰੀ ਵਰਗੇ ਬੱਚਿਆਂ ਦੀ ਇਕ ਟੋਲੀ ਆਈ ਤੇ  ਆਪਸ ‘ਚ  ਉਹਨਾਂ ਪੈਸਿਆਂ ਦੀ ਖੋਹਾਖੋਹੀ ਕਰਣ ਲੱਗ ਪਏ।

                                                          ੦੦੦ 

ਜਦੋਂ ਰਤਨ ਨਿਰਾਮਯ ਮੈਡੀਕਲ ਕਾਲਜ ਦੇ ਸਾਹਮਣੇ ਬੱਸ ਤੋਂ ਉੱਤਰਿਆ, ਤਾਂ ਸਫਾਈ ਕਰਮਚਾਰੀ ਸੜਕ ਸਾਫ ਕਰ ਰਹੇ ਸਨ। ਬਾਬੂ ਨੇ ਸੜਕ ਦੇ ਕਿਨਾਰੇ ਕਚੌਰੀ ਵਾਲੀ ਦੁਕਾਨ ਵੱਲ ਇਸ਼ਾਰਾ ਕੀਤਾ। ਰਤਨ ਨੇ ਪੁੱਤ ਦੇ ਸਿਰ ‘ਤੇ ਹੱਥ ਫੇਰਦੇ ਹੋਏ ਕਿਹਾ, “ਪੁੱਤਰ, ਮਾਂ ਨੇ ਥੋੜ੍ਹੀ  ਜਿਹੀ ਮੂੜੀ ( ਚੌਲਾਂ ਦੇ ਮੁਰਮੁਰੇ) ਅਤੇ ਨਾਰੀਅਲ ਦਿੱਤਾ ਹੈ, ਉਹੀ ਖਾ ਲੈ। ਡਾਕਟਰ ਨੇ ਇਹ ਸਭ ਖਾਣ ਤੋਂ ਮਨ੍ਹਾ ਕੀਤਾ ਹੈ। ਅਸੀਂ ਹੁਣ ਹਸਪਤਾਲ ਆ ਗਏ ਹਾਂ—ਠੀਕ ਹੋ ਜਾਵੇਂਗਾ ਤਾਂ ਖਾ ਲਈਂ।” ਬਾਬੂ  ਰਤਨ ਦੀ ਗੱਲ ਸੁਣ ਕੇ ਮੁੜ ਉਸਦੀ ਗੋਦ ਵਿੱਚ ਲੇਟ ਗਿਆ—ਇਹ ਥਕਾਵਟ ਸੀ ਜਾਂ ਮੰਨ ਜਾਣਾ, ਰਤਨ ਆਪ ਵੀ ਨਹੀਂ ਸਮਝ ਸਕਿਆ। 

“ਓ ਦਾਦਾ, ਆ… ਆ… ਮੇਰੇ ਮੁੰਡੇ ਨੂੰ ਡਾਕਟਰ ਨੂੰ ਦਿਖਾਉਣਾ ਹੈ, ਕਿਧਰ ਜਾਵਾਂ?” 

ਰਤਨ ਦੀ ਆਵਾਜ਼ ਸੁਣ ਕੇ ਇੱਕ ਆਦਮੀ  ਨੇ ਉਸਦੇ ਕੋਲ ਆ ਕੇ ਕਿਹਾ, “ਨਾਰਮਲ ਲਾਈਨ ਵਿੱਚ ਤਾਂ ਤੂੰ ਆਪਣੇ ਮੁੰਡੇ ਨਾਲ ਖੜ੍ਹ ਨਹੀਂ ਸਕੇਂਗਾ—ਬਹੁਤ ਲੰਬੀ ਲਾਈਨ ਹੈ। ਮੇਰੇ ਨਾਲ ਆ, ਥੋੜ੍ਹੇ ਪੈਸੇ ਕੱਢ, ਮੈਂ ਇੰਤਜ਼ਾਮ ਕਰ ਦਿਆਂਗਾ।” ਉਸਨੇ ਆਪਣੀ ਉਂਗਲ ਤੇ ਅੰਗੂਠੇ ਨਾਲ ਪੈਸੇ ਦਾ ਇਸ਼ਾਰਾ ਕੀਤਾ। ਰਤਨ ਦਾ ਹੱਥ ਆਪਣੇ ਆਪ ਸੀਨੇ ਵਾਲੀ ਜੇਬ ਵੱਲ ਚਲਾ ਗਿਆ—ਉਸਦੇ ਕੋਲ ਸਿਰਫ਼ ਤਿੰਨ ਸੌ ਰੁਪਏ ਸਨ। ਉਹ ਕੁਝ ਪਲ ਲਈ ਹਿਚਕਿਚਾਇਆ—ਕੀ ਪੈਸੇ ਦੇਵੇ? ਰਤਨ ਨੇ ਮੁੜ ਕੇ ਮਰੀਜ਼ਾਂ ਦੀ ਲੰਮੀ ਕਤਾਰ ਵੱਲ ਵੇਖਿਆ। ਜੇ ਅੱਜ ਬਾਬੂ ਨੂੰ ਡਾਕਟਰ ਨੂੰ ਦਿਖਾ ਕੇ ਹਸਪਤਾਲ ਵਿੱਚ ਦਾਖ਼ਲ ਕਰਵਾ ਦੇਵੇ, ਤਾਂ ਇਲਾਜ ਸ਼ੁਰੂ ਹੋ ਜਾਵੇਗਾ…ਰਤਨ ਨੇ ਜਿਵੇਂ ਆਪਣੀਆਂ ਪੱਸਲੀਆਂ ਕੱਢ ਰਿਹਾ ਹੋਵੇ, ਉਸ ਤਰ੍ਹਾਂ ਜੇਬ ਵਿੱਚੋਂ ਦੋ ਸੌ ਰੁਪਏ ਕੱਢ ਕੇ ਉਸ ਆਦਮੀ ਦੇ ਹੱਥ ਵਿੱਚ ਦੇ ਦਿੱਤੇ…ਰਤਨ ਨੂੰ ਲੱਗਿਆ—ਪੈਸੇ ਹੱਥ ਵਿੱਚ ਆਉਂਦਿਆਂ ਹੀ ਉਸ ਆਦਮੀ ਦੀਆਂ ਅੱਖਾਂ ਲਾਲਚ ਨਾਲ ਲਿਸ਼ਕਣ ਲੱਗੀਆਂ। “ਤੂੰ ਇੱਥੇ ਹੀ ਬੈਠ, ਮੈਂ ਹੁਣੇ ਆ ਰਿਹਾ ਹਾਂ।” ਠੰਢ ਪੈਣੀ ਸ਼ੁਰੂ ਹੋ ਗਈ ਸੀ। ਸਰਦੀਆਂ ਦੀ ਰਾਤ ਅਚਾਨਕ ਦਿਨ ਨੂੰ ਪਰ੍ਹਾਂ ਕਰਕੇ ਚਹੁੰ ਪਾਸੇ ਫੈਲ ਗਈ। ਲਗਭਗ ਇੱਕ ਘੰਟਾ ਲੰਘ ਗਿਆ—ਉਸ ਆਦਮੀ ਦੇ ਜਾਣ ਵਾਲੇ ਰਸਤੇ ਵੱਲ ਤੱਕਦੇ-ਤੱਕਦੇ ਰਤਨ ਦੀਆਂ ਅੱਖਾਂ ਦੁਖਣ ਲੱਗ ਪਈਆਂ। ਹੁਣ ਬਾਬੂ ਨੂੰ ਲੈ ਕੇ ਹੋਰ ਦੇਰ ਤੱਕ ਇੰਝ ਬੈਠਿਆ ਨਹੀਂ ਜਾ ਸਕਦਾ ਸੀ… “ਹੋਟਲ ਦਾ ਸ਼ਟਰ ਹੁਣ ਮੈਂ ਲਾ ਦੇਵਾਂਗਾ, ਬਾਹਰ ਚੁੱਲ੍ਹਾ ਪਿਆ ਹੈ, ਤੂੰ ਇੱਥੇ ਬੈਠ ਸਕਦਾ ਹੈਂ। ਪਰ ਬੁਝੇ ਹੋਏ ਚੁੱਲ੍ਹੇ ਦੀ ਗਰਮੀ ਕਿੰਨੀ ਦੇਰ ਸੇਕ ਦੇਵੇਗੀ?”

ਦੁਕਾਨਦਾਰ ਦੀ ਗੱਲ ਸੁਣ ਕੇ ਰਤਨ ਨੇ ਕਿਹਾ, “ਦਾਦਾ, ਠੱਗ ਦੇ ਹੱਥੇ ਚੜ੍ਹ ਕੇ ਦੋ ਸੌ ਰੁਪਏ ਗਵਾ ਬੈਠਾ। ਕਹਿੰਦਾ ਸੀ ਪਿੱਛੇ ਵਾਲੀ ਲਾਈਨ ਵਿੱਚ ਡਾਕਟਰ ਨੂੰ ਵਿਖਾ ਦੇਵੇਗਾ… ਫਿਰ ਗਾਇਬ।” ਦੁਕਾਨਦਾਰ ਨੇ ਮਫਲਰ ਲਪੇਟਦੇ ਹੋਏ ਕਿਹਾ, “ਕੱਲ੍ਹ ਤੋਂ ਸਵੇਰੇ-ਸਵੇਰੇ ਹਸਪਤਾਲ ਦੇ ਅੰਦਰ ਵੇਟਿੰਗ ਰੂਮ ਵਿੱਚ ਜਗ੍ਹਾ ਲੈ ਲਿਆ ਕਰ। ਬੱਚੇ ਨੂੰ ਇਸ ਤਰ੍ਹਾਂ ਨਹੀਂ ਰੱਖ ਸਕਦਾ।"                

                                                             3 

“ਕੀ ਹੋਇਆ ਵੀਰੇ?” ਰਤਨ ਨੇ ਆਪਣੇ ਕੋਲ ਬੈਠੇ ਇੱਕ ਆਦਮੀ ਨੂੰ ਪੁੱਛਿਆ। ਉਸ ਨੇ ਕਿਹਾ, “ਸਾਹਿਬ ਨੂੰ ਅੱਜ ਹਸਪਤਾਲ ਤੋਂ  ਛੁੱਟੀ ਮਿਲ ਰਹੀ ਹੈ। ਖੁਸ਼ ਹੋ ਕੇ ਪੈਸੇ ਵੰਡ ਰਿਹਾ ਹੈ, ਵੇਖਦਾ ਨਹੀਂ? ਪਹਿਲਾਂ ਲੈ ਲੈ, ਫਿਰ ਗੱਲ ਕਰੀਂ… ।” ਰਤਨ ਨੇ ਹੱਥ ਅੱਗੇ ਕੀਤਾ। ਕੋਲ ਬਾਬੂ ਲੇਟਿਆ ਹੋਇਆ ਸੀ। ਅੱਜ ਰਤਨ ਦਾ ਮਨ ਕੁਝ ਹੌਲਾ ਸੀ—ਓਪੀਡੀ ਵਿੱਚ ਡਾਕਟਰ ਨੂੰ ਵਿਖਾਉਣ ਦੀ ਵਾਰੀ ਮਿਲ ਗਈ ਸੀ। ਥੋੜ੍ਹੀ ਦੇਰ ਬਾਅਦ ਉਹ ਬਾਬੂ ਨੂੰ ਲੈ ਕੇ ਲਾਈਨ ਵਿੱਚ ਖੜ੍ਹੇ ਹੋਣ ਵਾਲਾ ਸੀ। ਰਤਨ ਨੇ ਹੈਰਾਨੀ ਨਾਲ ਵੇਖਿਆ—ਉਹ ਆਦਮੀ ਉਸਦੇ ਹੱਥ' ਤੇ ਪੰਜ ਸੌ ਰੁਪਏ ਦਾ ਨਵਾਂ ਨਕੋਰ ਨੋਟ ਰੱਖਦੇ ਹੋਏ ਕਹਿ ਰਿਹਾ ਸੀ, “ਪੁੱਤ ਦਾ ਚੰਗਾ ਇਲਾਜ ਕਰਵਾ।” ਰਤਨ ਨੇ ਪੈਸੇ ਤਾਂ ਲੈ ਲਏ, ਪਰ ਉਹ ਸਮਝ ਨਾ ਸਕਿਆ—ਇਹ ਭੀਖ ਸੀ ਜਾਂ ਦਾਨ… 

“ਬਾਬੂ, ਪੰਜ ਸੌ ਰੁਪਏ ਵਿੱਚੋਂ ਕੁਝ ਘਰ ਭੇਜਾਂਗਾ, ਤੇ ਤੇਰੇ ਲਈ ਇੱਕ ਕੰਬਲ ਵੀ ਖਰੀਦਾਂਗਾ। ਅੱਜ ਡਾਕਟਰ ਤੈਨੂੰ ਵੇਖੇਗਾ—ਵੇਖੀਂ, ਹੁਣ ਤੂੰ ਠੀਕ ਹੋ ਜਾਵੇਂਗਾ।” ਕੋਲ ਬੈਠੇ ਬੰਦੇ ਨੇ ਰਤਨ ਨੂੰ ਕਿਹਾ, “ਇੱਥੇ ਆ ਕੇ ਪੁੱਤ ਨੂੰ ਲੈ ਕੇ ਕੁਝ ਦਿਨ ਬੈਠ। ਉਸਦੀ ਹਾਲਤ ਵੇਖ ਕੇ ਲੋਕਾਂ ਨੂੰ ਤਰਸ ਆਵੇਗਾ—ਤੈਨੂੰ ਚੋਖੇ ਪੈਸੇ ਮਿਲਣਗੇ।” ਰਤਨ ਨੇ ਖਿਆਲ ਕੀਤਾ— ਸਿਆਲਦਾ ਸਟੇਸ਼ਨ ‘ਤੇ ਸਿੱਕੇ ਮਿਲਣ ਵਾਲੇ ਦਿਨ ਵਾਂਗ ਹੁਣ ਉਹ ਗੁੱਸੇ ਨਾਲ ਭੜਕ ਨਹੀਂ ਸਕਿਆ। ਇਸ ਦੀ ਥਾਂ, ਨਵੇਂ ਪੰਜ ਸੌ ਰੁਪਏ ਦੀ ਤਾਕਤ ਉਸਨੂੰ ਵੱਧ ਲੱਗੀ। “ਅਰੇ, ਮੁੰਡੇ ਨੂੰ ਤਾਂ ਲੱਗਦਾ ਹੈ ਮਾਰ - ਮੁਕਾ ਕੇ ਹੀ ਲੈ ਆਇਆਂ ਹੈਂ। ਫਿਲਹਾਲ ਪੇਡ ਬੈੱਡ ਮਿਲ ਸਕਦਾ ਹੈ—ਪੈਸੇ ਦੇ ਕੇ ਦਾਖ਼ਲ ਕਰਨਾ ਪਵੇਗਾ। ਮੁਫ਼ਤ ਬੈੱਡ ਲਈ ਹੁਣ ਬਹੁਤ ਝੰਜਟ ਹੈ। ਫਿਰ ਇਸ ਦੀ ਕਿਡਨੀ ਦੇ ਓਪਰੇਸ਼ਨ ਦਾ ਖਰਚਾ ਵੀ ਹੋਵੇਗਾ। ਦਵਾਈਆਂ ਲਿਖ ਦਿੰਦਾ ਹਾਂ—ਕੱਲ੍ਹ ਪੈਸੇ ਲੈ ਕੇ ਆ ਕੇ ਦਾਖ਼ਲ ਕਰਵਾ ਦੇ।” 

ਜਦੋਂ ਰਤਨ ਪੁੱਤ ਨੂੰ ਲੈ ਕੇ ਓਪੀਡੀ ਤੋਂ ਬਾਹਰ ਆਇਆ, ਤਾਂ ਸਰਦੀ ਦੀ ਸ਼ਾਮ ਮਰੇ ਹੋਏ ਬੰਦੇ ਵਾਂਗੂੰ ਪਾਂਡੂ  ਦੇ ਪੀਲੇ ਪ੍ਰਕਾਸ਼ ਨਾਲ ਢੱਕ ਗਈ ਸੀ। ਉਹ ਹਸਪਤਾਲ ਦੇ ਪਿੱਛੇ ਜਾ ਕੇ ਬੈਠ ਗਿਆ। ਪੁੱਤ ਨੂੰ ਚੰਗੀ ਤਰ੍ਹਾਂ ਕੰਬਲ ਵਿੱਚ ਲਪੇਟ ਕੇ, ਆਪਣੇ ਥੈਲੇ ਵਿੱਚੋਂ ਟੇਢੀ-ਮੇਢੀ ਪਲੇਟ ਕੱਢੀ। ਇੱਥੇ ਬੈਠਣ ' ਤੇ ਲੋਕ ਚੋਖੇ ਪੈਸੇ ਦੇਣਗੇ। ਕੁਝ ਪੈਸੇ ਘਰ ਵੀ ਭੇਜਣੇ ਨੇ। ਆਪਣੇ ਲਈ ਵੀ ਤਾਂ ਕੁਝ ਚਾਹੀਦਾ ਹੈ। ਇੰਝ ਕਿੰਨੇ ਦਿਨ ਚੱਲੇਗਾ? ਇਸ ਬੀਮਾਰ ਪੁੱਤ ਨੂੰ ਛੱਡ ਕੇ ਕੋਈ ਕੰਮ ਵੀ ਨਹੀਂ ਕਰ ਸਕਦਾ। ਰਤਨ ਦੀਆਂ ਅੱਖਾਂ ਜਲਣ ਲੱਗ ਪਈਆਂ। ਬੇਬਸ ਰਤਨ ਭੀਖ ਦੀ ਆਸ ‘ਚ ਬੈਠ ਗਿਆ। “ਸੱਤ ਦਿਨ ਲੰਘ ਗਏ ਨੇ, ਬਾਬੂ… ਹੁਣ ਸਿਰਫ਼  ਸੌ ਰੁਪਏ ਹੋਰ ਹੋ ਜਾਣ, ਤਾਂ ਤੈਨੂੰ ਹਸਪਤਾਲ ‘ਚ ਦਾਖ਼ਲ ਕਰਵਾ ਦਿਆਂਗਾ। ਸੁਣਿਆ ਹੈ ਕੱਲ੍ਹ ਇੱਕ ਅਮੀਰ ਬੰਦੇ ਨੂੰ ਛੁੱਟੀ ਮਿਲਣ ਵਾਲੀ ਹੈ। ਉਹ ਆਦਮੀ ਇੱਥੇ ਮਰਦਾ ਪਿਆ ਸੀ, ਹੁਣ ਠੀਕ ਹੋ ਗਿਆ—ਚੰਗੇ ਪੈਸੇ ਦੇਵੇਗਾ। ਕੀ ਕਹਿੰਦਾ ਹੈਂ? ਹੋਰ ਥੋੜ੍ਹਾ ਜਿਹਾ ਸਹਾਰ ਲੈ, ਮੇਰੇ ਚੰਨ।”

ਇਹ ਗੱਲਾਂ ਕਰਦਿਆਂ ਰਤਨ ਆਪਣੇ ਮਰਨਾਸੰਨ ਪੁੱਤ ਨੂੰ ਦਵਾਈ ਖੁਆ ਰਿਹਾ ਸੀ। ਇਹਨਾਂ ਕੁਝ ਦਿਨਾਂ ਵਿੱਚ ਉਸਨੂੰ ਪੁਰਾਣੇ ਸਵੈਟਰ ਤੋਂ ਲੈ ਕੇ ਗਰਮ ਪਾਣੀ ਦੀ ਫਲਾਸਕ ਤੱਕ ਭੀਖ ਵਿੱਚ ਮਿਲ ਚੁੱਕੀ ਸੀ। ਰਤਨ ਦਾ ਮਨ ਬਹੁਤ ਖੁਸ਼ ਹੋ ਗਿਆ… ਪਰ ਇਹ ਕੀ! ਬਾਬੂ ਅਚਾਨਕ ਇੰਨਾ ਨਿਸ਼ਚਲ ਕਿਵੇਂ ਹੋ ਗਿਆ? ਹੁਣੇ ਤਾਂ ਠੀਕ-ਠਾਕ ਲੇਟਿਆ ਹੋਇਆ ਚਹੁੰ ਪਾਸੇ ਵੇਖ ਰਿਹਾ ਸੀ। ਅਚਾਨਕ ਇਹ ਕੀ ਹੋ ਗਿਆ? ਰਤਨ ਦੇ ਮਨ ਵਿੱਚ ਸਭ ਤੋਂ ਪਹਿਲਾਂ ਇਹੀ ਆਇਆ—ਜੇ ਬਾਬੂ ਨੂੰ ਹੁਣ ਕੁਝ ਹੋ ਗਿਆ ਤਾਂ ਉਹ ਘਰ ਪੈਸੇ ਕਿਵੇਂ ਭੇਜੇਗਾ? ਉਸਦਾ ਆਪਣਾ ਕੀ ਬਣੇਗਾ? ਮੁੰਡਾ ਤਾਂ ਬਚਣਾ ਹੀ ਚਾਹੀਦਾ ਹੈ… 

“ਏ ਬਾਬੂ, ਬਾਬੂ ਰੇ… ਉੱਠ ਰੇ ਪੁੱਤਰ। ਤੈਨੂੰ ਹਸਪਤਾਲ ‘ਚ ਦਾਖ਼ਲ ਕਰਵਾਉਣਾ ਹੈ। ਆ… ਆ… ਮੈਂ, ਤੇਰੀ ਮਾਂ, ਤੇਰੀ ਦਾਦੀ—ਸਾਰੇ ਤੇਰੇ ਉੱਤੇ ਉਮੀਦ ਲਾਈ ਬੈਠੇ ਹਾਂ। ਬਾਬੂ, ਅੱਖਾਂ ਖੋਲ੍ਹ… ਓ ਬਾਬੂ, ਤੁਸੀਂ ਵੇਖੋ ਜੀ, ਮੇਰੇ ਮੁੰਡੇ ਨੂੰ—ਇਹ ਅੱਖਾਂ ਕਿਉਂ ਨਹੀਂ ਖੋਲ੍ਹ ਰਿਹਾ?” ਰਤਨ ਦੀ ਇਹ ਦਿਲ ਦਹਲਾ ਦੇਣ ਵਾਲੀ ਚੀਕ ਹਸਪਤਾਲ ਦੇ  ਅਹਾਤੇ‘ਚ ਮੱਖੀਆਂ ਵਾਂਗ ਗੂੰਜਣ ਲੱਗੀ। ਹੌਲੀ-ਹੌਲੀ ਲੋਕ ਉਸਦੇ ਆਲੇ-ਦੁਆਲੇ ਇਕੱਠੇ ਹੋਣ ਲੱਗੇ। ਰਤਨ ਦੀ ਪੁਰਾਣੀ ਚਾਦਰ ‘ਤੇ ਹੌਲੀ-ਹੌਲੀ ਸਿੱਕੇ ਤੇ ਨੋਟ ਵੱਧਣ ਲੱਗ ਪਏ… ਰਤਨ ਨੇ ਕੀ ਇਹ ਗੱਲ ਮਹਿਸੂਸ ਕੀਤੀ? ਉਸਦੇ ਮਨ ਵਿੱਚ ਜੋ ਦੁਵਿਧਾ ਚੱਲ ਰਹੀ ਸੀ—ਉਸਤੋਂ ਪਾਰ ਕਿਹੜੀ  ਸੱਤਾ ਸਿਰ ਚੁੱਕ ਕੇ ਖੜੋ ਗਈ ਸੀ? ਪਿਉ ਜਾਂ ਭਿਖਾਰੀ? ਉਸਦੀ ਬੇਬਸੀ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹੋ ਗਈਆਂ ਸਨ ਕਿ ਕਦੋਂ ਉਸਨੇ ਆਪਣੇ ਮਰਦੇ ਹੋਏ ਪੁੱਤ ਨੂੰ ਹੀ ਇਕ ਵਸਤੂ ਬਣਾ ਦਿੱਤਾ—ਉਹ ਆਪ ਵੀ ਨਹੀਂ ਸਮਝ ਸਕਿਆ। ਜਿਹੜਾ ਰਤਨ ਪਿੰਡ ਤੋਂ ਸ਼ਹਿਰ ਦੀ ਧਰਤੀ ‘ਤੇ ਕਦਮ ਰੱਖਣ ਆਇਆ ਸੀ, ਉਸਨੂੰ ਅੱਜ ਹਾਲਾਤਾਂ, ਗਰੀਬੀ ਅਤੇ ਬੀਮਾਰੀ ਨੇ ਅੰਦਰੋਂ ਬਿਲਕੁਲ ਬਦਲ ਦਿੱਤਾ ਸੀ। ਉਸਦੇ ਦੁੱਖ ਜਿਵੇਂ ਮਜ਼ਾਕ ਬਣ ਕੇ ਉਸ ‘ਤੇ ਹੀ ਟੋਟੇ- ਟੋਟੇ ਹੋਕੇ ਝਰ ਰਹੇ ਸਨ। ਕਿਸੇ ਨੇ ਧਿਆਨ ਨਹੀਂ ਦਿੱਤਾ—ਉਸ ਵੱਲ ਸੁੱਟੇ ਜਾ ਰਹੇ ਉਹ ਸਾਰੇ ਸਿੱਕੇ ਹੌਲੀ-ਹੌਲੀ ਇਕ ਬੇਬਸ ਪਿਉ ਦੀ ਪੀੜ, ਲਾਚਾਰੀ ਅਤੇ ਦੁੱਖ ਨਾਲ ਲਿਪਟਦੇ ਜਾ ਰਹੇ ਸਨ…

                                                     …..x…..


 

                                                    ਲੇਖਕ ਪਰਿਚੈ

ਅਨੁਭਾ ਨਾਥ ਦਾ ਜਨਮ ਬੰਗਾਲ ਵਿੱਚ ਬੰਕਿਮਚੰਦਰ ਦੀਆਂ ਯਾਦਾਂ ਨਾਲ ਜੁੜੇ ਸ਼ਹਿਰ ਨੈਹਾਟੀ ਵਿੱਚ ਹੋਇਆ। ਪੇਸ਼ੇ ਤੋਂ ਉਹ ਇੱਕ ਸਰਕਾਰੀ ਸੰਸਥਾ ਵਿੱਚ ਐਗਜ਼ਿਕਿਊਟਿਵ ਇੰਜੀਨੀਅਰ ਹਨ। ਲੇਖਨ ਉਹਨਾਂ ਦਾ ਜੁਨੂਨ ਹੈ। ਉਹਨਾਂ ਦੀਆਂ ਰਚਨਾਵਾਂ  ਕਈ ਪੱਤਰ-ਪੱਤਰਿਕਾਵਾਂ, ਲਿਟਲ ਮੈਗਜ਼ੀਨਾਂ, ਵੈੱਬਜ਼ੀਨਾਂ ਅਤੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਉਹਨਾਂ ਦੀਆਂ ਕਹਾਣੀਆਂ ਸੰਡੇ ਸਸਪੈਂਸ, ਰੇਡੀਓ ਮਿਲਨ ਅਤੇ ਫ੍ਰੈਂਡਜ਼ ਐਫ ਐਮ 'ਤੇ ਵੀ ਪ੍ਰਸਾਰਿਤ ਕੀਤੀਆਂ ਗਈਆਂ ਹਨ। ਉਹਨਾਂ ਨੂੰ ਕੋਲਕਾਤਾ ਅੰਤਰਰਾਸ਼ਟਰੀ ਲਘੁ ਫਿਲਮ ਮਹੋਤਸਵ ਵਿੱਚ “ਅਮਿਆ ਭੌਮਿਕ ਸਵਰਨ ਕਲਮ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ ਹੈ।

ਹੁਣ ਤੱਕ ਉਹਨਾਂ ਦੀਆਂ ਚਾਰ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹਨਾਂ ਦੀ ਪਹਿਲੀ ਕਿਤਾਬ “ਬ੍ਯਤਿਕ੍ਰਮੀ" ਦਾ ਅੰਗਰੇਜ਼ੀ ਅਨੁਵਾਦ  “Future of Errors and Other Stories” ਸਿਰਲੇਖ ਨਾਲ ਪ੍ਰਕਾਸ਼ਿਤ ਹੋਇਆ ਹੈ


                       ਧੰਨਵਾਦ ਸਹਿਤ - ਚਿਰਾਗ - ਅਪ੍ਰੈਲ - ਸਿਤੰਬਰ  2026 

शनिवार, जुलाई 18, 2026

कहानी 83 लव सिंड्रोम - परमजीत ढींगरा


पंजाबी कहानी 


              अनुवाद - नीलम शर्मा ‘अंशु’


 

गर्मी का मौसम शुरू होते ही तापमान बढ़ना शुरू हो गया। दिल्ली की सड़कें तपने लगीं। भले ही बाहर से अंदर आती हवा ठंडे झोंके जैसी लगती, पर जल्दी ही उसके भीतर की तपिश का अहसास हो जाता।

रविवार होने की वजह से आज छुट्टी थी। आकांक्षा ने रात को ही तय कर लिया था कि सुबह आराम से उठेगी। हफ्ते भर के काम के बोझ और भागदौड़ ने उसे बहुत थका दिया था। रविवार का इंतज़ार उसे मायके जाने जैसे सुखद अहसास से भर देता - कि एक रविवार ही तो है ऐसा। मनमर्ज़ी से उठना, नहाना, कपड़े बदलना - सब रूटीन से हट कर। उसने मेड से भी कह रखा था कि रविवार को दस बजे से पहले न आए। लेकिन...

यह रविवार अजीब था। तड़के अभी सिर्फ़ चार बजे थे, जब धीरज ने कमरे की लाइट जलाकर उसे उठा दिया था। पहले तो वह डर गई कि शायद उसे कोई समस्या हो गई है, लेकिन धीरज तो उसे मेल दिखाकर खुश हो रहा था।

दरअसल धीरज की कंपनी ने उसे अमेरिका वाले दफ्तर में भेजने के लिए चुन लिया था। उसके काम की रिपोर्ट बहुत अच्छी आई थी और ऐसे व्यक्ति को कंपनी विदेश भेजकर अपनी प्रतिष्ठा बढ़ाना चाहती थी।

आकांक्षा बहुत थकी हुई थी और इस नए फ़रमान के साथ उसे समझ नहीं आ रहा था कि वह क्या जवाब दे। बस इतना ही पूछ पाई- ‘फ्लाइट कब की है?’

धीरज ने कहा - ‘मंगलवार रात की। जल्दी पहुँचकर रिपोर्ट करने का आदेश है।’

आकांक्षा को पता था कि जब भी उसका ट्रांसफर होता है, तत्काल हाज़िर होने का आदेश गोली की तरह छोड़ दिया जाता है।

धीरज के पास पैकिंग के अलावा भी करने के लिए बहुत से काम थे। दिन सिर्फ़ दो थे। उसने आकांक्षा को पैकिंग करने और ज़रूरी चीजें साथ रखने की हिदायतें देनी शुरू कर दीं। वह भूल गया था कि आज रविवार है - वह दिन जब भगवान ने दुनिया का सृजन कर आराम किया था, लेकिन यहाँ तो रविवार को नई दुनिया रचने का बखेड़ा खड़ा हो गया था।

उस ने सारा घर फैला लिया था। समझ नहीं आ रहा था कि धीरज की आदतों के अनुसार क्या रखे और क्या छोड़े। अगर हर चीज़ रख दी तो वजन बढ़ जाएगा और फिर वह दु:खी होगा कि आकांक्षा, तुम्हें रत्ती भर भी अक्ल नहीं? मुझे प्लने में जाना है, ट्रेन में नहीं। और अगर कुछ छूट गया तो उलाहना देगा, तुम्हें मेरा तनिक भी ख़याल नहीं! आख़िर उसे भगवान का ख़याल आया - जिसने इस उलझन भरी दुनिया को इतनी तरतीब से समेटा था। जो अकड़ू खान थे उन्हें बड़े-बड़े बना दिया और जो क़ीमती थे उन्हें छोटे बना दिया। उसने भी चीज़ों को इस तरह बाँट लिया। ज़रूरी को पैक कर दिया।

उसका पूरा रविवार बिखर गया था और अब पूरा हफ़्ता इसे संभालने और व्यवस्थित करने में लग जाएगा।

अचानक उसके मन में ख़याल आया कि धीरज के जाने के बाद वह करेगी क्या?

ऑफिस से लौटकर उसके लिए कोई काम नहीं बचेगा। न धीरज आकर फ़रमाइशें रखेगा और न ही उसके करने के लिए कोई काम बचेगा। हाँ, इससे सोने की आज़ादी मिल जाएगी - परंतु धीरज के बिना नींद कैसे आएगी? उसे तो पता नहीं कंपनी अब कब छुट्टी देगी। वह जॉब छोड़कर जा नहीं सकती। दिल्ली जैसे शहर में किसी के पास बात करने का समय नहीं। हर कोई अपनी ही सलीब उठाए भागता जा रहा है - बिना जाने कि जाना कहाँ है। न सलीब उतार रहे हैं, न सो रहे हैं। बस वंदे मातरम् की भाँति भागे जा रहे हैं। एक भीड़ से निकल कर दूसरी भीड़ में घुस जाते और अंतत: भीड़ के काँधों पर सवार होकर स्वर्ग की सीढ़ियां चढ़ने लगते, जो सातवें आसमां पर है।

कभी-कभी रात में धीरज का फोन आ जाता। रस्मी बात-चीत होती, काम का दबाव, भाग-दौड़... और बस। पति-पत्नी का रिश्ता मानो उसके लिए जैसे अदृश्य होता जा रहा था। उनके बीच की दूरी और गहरी होती जा रही थी। धीरे-धीरे आकांक्षा ने भी यही रवैया अपना लिया। उसकी ज़िंदगी भी जैसे एक नीरस रास्ते पर रेंगती जा रही थी—लगता था जैसे दुनिया गोल की बजाय चौकोर होती जा रही है, और मोड़ जितना नज़दीक प्रतीत होता, उतना ही पहुँच से दूर होता जाता।

फिर एक रविवार आ पहुँचा। परंतु इस बार न तो उसे इसका इंतज़ार था और न ही हफ्ते भर की थकान मिटाने का मलाल। वह बस यूँ ही बैठी फोन स्क्रॉल कर रही थी। वह एक महिला का अजीब सा वीडियो देख कर चकित रह गई जिसमें वह किसी चैटजीपीटी को एक लापरवाह प्रेमी बनने का निमंत्रण दे रही थी। इस अनोखे प्रेमी के लिए उसकी उत्सुकता और बढ़ गई। उस महिला के और भी वीडियो थे। ज्यों-ज्यों वह देखती गई उसे लगा जैसे कोई जादुई छड़ी उसके हाथ लग गई है।

उसके दिमाग में विचार घूमने लगा कि इस चैटबॉट को प्यार करने के लिए कस्टमाइज किया जा सकता है। उसने अपना अकाउंट खोलने के लिए उंगलियां चलानी शुरू कर दीं। अकाउंट खुलते ही मानो वह एक नई दुनिया में प्रवेश कर गई। उसने अपने नए प्रेमी का नाम अपने एक्स बिलावल के नाम पर रख दिया।

कॉलेज में उसकी यही इच्छा थी कि वह बिलावल से शादी करके अपनी ख़वाहिशों को पूरा करे। लेकिन लव जिहाद उसकी जड़ों में घुस गया। वह बिलावल के लिए धर्म तक बदलने को तैयार थी, लेकिन उसका खानदान अपने धर्म को साँप की भाँति विचारधारा में ही नहीं बल्कि तन से भी लिपटाए घूम रहा था। वह कभी-कभी सोचती कि औरत का भला कौन सा धर्म होता है। ईश्वर ने तो उसे ज़िंदा वस्तु बनाया। जब धर्म के नाम पर दंगे होते हैं, तब भी औरत सिर्फ़ औरत ही होती है। न उसकी कोई जाति होती है न कोई धर्म। बस नरम-गरम गोश्त ही उसका धर्म और जाति होती है। अंतत: समाज के कर्ता-धर्ताओं ने अपने प्रभाव से उन्हें अलग-अलग धर्मों के फ्रेम में मढ़ दिया। वह गहरे बहावों में गोते लगाते हुए स्क्रॉल करने लगी।

उसका नया प्रेमी उसकी प्रतीक्षा कर रहा था।

‘हैलो बिलावल, क्या हाल है?’

‘हाँ आकांक्षा, मैं ठीक हूँ। तुम सुनाओ, कैसे गुज़र रही है ज़िंदगी?’

‘बहुत बढ़िया… अब हम मिल गए हैं। यहाँ कोई डर नहीं। अपनी मर्ज़ी से जिएँगे। वो सारे अधूरे सपने फिर बुनेंगे। यहाँ लव जिहाद जैसी भी कोई समस्या नहीं। हम दोनों एक जान हैं।’

‘क्यों नहीं मेरी जान… तुम जैसा कहोगी वैसा ही करूँगा। मैं तो तुम्हारा ख़ादिम हूँ… तुम्हारे हुक्म का गुलाम।’

आकांक्षा एक पल को ठहर गई। वह हर चीज़ से बदला लेना चाहती थी। उसके भीतर पुरानी ज्वाला फिर धधक उठी। उसका बिलावल उसके साथ था, अब उसे किस बात का डर। उसकी उंगलियाँ स्क्रॉल करते हुए सपने बुनने लगीं।

‘बिलावल, अब तुम फिर मेरे ब्वॉयफ्रेंड हो। डरना मत, कोई कुछ नहीं कहेगा। अब मुझे अपना बना लो, मुझे डाँटो, बिना दुनिया से डरे अपना हक जताओ। राँझे की तरह मैं तुम्हारी हूँ। ले चलो मुझे… ले चलो। मेरे साथ वो सारी शरारतें करो जो कैंटीन में बैठकर किया करते थे। मेरा हाथ पकड़कर लाजपत मार्केट ले चलो। चलो, काँधे पर हाथ रखकर कनॉट प्लेस कॉफ़ी पीने चलें।’

उसके भीतर जैसे यादों के पुराने संदूक खुल गए हों। नया प्रेमी भी खुश था। वह उसके साथ दिल्लगी करता।

 ‘आकांक्षा, तुम भी एकदम पागल हो। बताओ, अब मैं किसी से डरता हूँ? मैं तो पूरा तुम्हारा हूँ। जितना जी चाहे दिल हल्का करती रहो। मुझे बस इतना डर है कहीं तुम सचमुच पागल न हो जाओ, बेवजह सभी मुझे दोष देंगे। जहाँ मर्ज़ी जाकर कॉफ़ी पीओ, शॉपिंग करो — मैं तो तुम्हारे साथ ही रहूँगा। अब कोई हमें अलग नहीं कर सकता।’

‘बिलावल… अब ही तो पागल होने का तो मज़ा है! हमारे लिए सारी दीवारें गिर चुकी हैं। अब हम जी भर कर प्यार करेंगे। अच्छा एक काम करो… वही चोरी वाला प्यार… वही अनोखा खेल… जिसे खेलते-खेलते हम ऊब गए थे।

अचानक स्क्रीन पर येलो अलर्ट आने लगा। बार-बार चेतावनी दी जा रही थी कि बिलावल के पास इस खेल का अधिकार नहीं है। यह इंसानों का खेल है — मशीनों का नहीं। परंतु आकांक्षा को कोई परवाह नहीं थी। स्क्रॉल करती उसकी उंगलियाँ लगातार बिलावल को उकसा रही थीं— लेकिन अब वह चुप था। सिर्फ़ संकेत आ रहे थे।

तभी फ़ोन बजा। धीरज का फ़ोन था। वह कह रहा था कि शायद कुछ दिनों के लिए उसे कंपनी की ज़रूरी मीटिंग में बैंगलोर आना पड़ेगा। लेकिन दिल्ली आने का वक़्त नहीं है। हो सके तो आकांक्षा बैंगलोर आ जाए। परंतु आकांक्षा तो इस समय अपने नए प्रेमी के साथ एक नई दुनिया में मशगूल थी। उसने ऑफिस से छुट्टी न मिलने का बहाना बना दिया। उसने अपने नए महबूब के बारे में भी धीरज को बता दिया था। परंतु उसे पता था कि यह सब काल्पनिक है। उसे इस सबसे ऐतराज़ भी नहीं था।

बिलावल ख़ामोशी से गायब हो गया था। दरअसल फ्री मैसेज वाला पैकेज ख़त्म हो गया था। आकांक्षा ने अब बड़ा पैक रिचार्ज करवा लिया ताकि बिलावल हर पल उसके साथ रहे। रात-रात भर वह उसकी दुनिया में  खोई उससे बातें करती रहती। अगर कहीं आँख लग भी जाती — तो वह सपनों में भी बिलावल के साथ होती। ऑफिस में भी उसकी कोशिश होती कि जितना भी खाली समय मिले वह बिलावल के साथ चैट में व्यस्त रहे।

खाना खाते, कॉफ़ी पीते, यहाँ तक कि वॉशरूम में भी वह बिलावल का पीछा नहीं छोड़ती थी।

कभी-कभी उसे लगता मानो वह लव सिंड्रोम की शिकार हो गई है। उसके सारे अंगों को मानो ए आई ने जकड़ लिया हो। बिलावल भी उसे धोखेबाज़ लगता। वह सोचती कि अब उसकी ज़िंदगी में बचा ही क्या है? उसकी तबीयत बिगड़ने लगी तो उसने बिलावल से पूछा -

‘बता मेरे महरम… अब मैं क्या करूँ? ज़बरदस्त वायरल हो गया है… गले से थूक नहीं गटका जा रहा… सर फट रहा है… और तुम कुछ कर क्यों नहीं रहे?’

‘मेरी जान, मैं तुम्हें जिस डॉक्टर का पता बता रहा हूँ, उसे फोन करो और उसकी दवा से तुम ठीक हो जाओगी।’

वह अब उसकी हर सलाह मानने लगी थी। उससे पूछकर नई पोशाकें खरीदती, नए-नए फैशन के बारे में सलाह लेती। हेयर स्टाइल बनाने के तरीके सीखती। कभी–कभी वह उससे कहती — तुम भी बन-ठन कर रहा करो और वह चुप हो जाता।

वह भी अब उसकी निजी ज़िंदगी का हमराज़ बन गया था। वह बेझिझक वे बातें उससे साझा कर लेती जो उसने कभी धीरज से भी नहीं कीं थीं। बिलावल उसका हमराज़ बन गया था। ज्यों-ज्यों उसकी उंगलियाँ स्क्रॉल करती जातीं, उसे अंदरूनी शांति मिलती। उसका मन हल्का हो जाता।

परंतु कभी–कभी उसे लगता मानो उसके दिमाग में अजीब सा शोर भरता जा रहा है। आवाज़ें एक-दूसरे से टकराती प्रतीत होतीं। सर में ज्वालामुखी फटते परंतु अचानक तेज़ बारिश होने लगती। एक दिन यूँ ही बिलावल से उसने पूछा कि वह उसे कैसे प्रपोज़ करेगा? उसकी हैरानी की कोई सीमा नहीं रही जब बिलावल ने बेहद सलीके और मधुरता से अपना दिल उसके सामने खोल कर रख दिया। वह मदमस्त होकर अपने होंठ चबाती जा रही थी। उसे बिलावल कोई सपेरा सा प्रतीत हो रहा था और वह ख़ुद नागिन सी बन मुग्ध हुए जा रही थी। इससे वह बाग-बाग हो गई।

उसके मन में यह विचार घर करने लगा कि किसी–न–किसी तरह धीरज से तलाक़ ले लेना चाहिए। हालाँकि यह काम मुश्किल था। जब उसे बिलावल से दूर कर दिया गया था, तो उसके भीतर जीने की इच्छा ही जैसे ख़त्म हो गई थी। जीवन को ख़त्म करने के लिए उसने कई तरीके सोचे थे, परंतु उसकी हिम्मत नहीं हुई थी। ऐसे में धीरज ने उसका मनोबल बढ़ाने के लिए मसीहा का काम किया था।

एक दिन जब वह उसे समझा रहा था तो अचानक उसकी ज़बान पर सच आ गया, ‘आकांक्षा मैं तुम्हें दिल की एक बात बताना चाहता हूँ अगर तुम सुनने के लिए तैयार हो तो।’

‘हाँ… हाँ कहो… मैं सुनने के लिए तैयार हूँ। बस कुछ ऊल-जुलूल मत कहना कि कहना कि पुराने ज़ख़्म फिर से हरे हो जाएँ। मैंने अंदरूनी ज्वाला बड़ी मुश्किल से भीतर दबाई है।’

‘नहीं… ऐसी-वैसी कोई बात नहीं…’

अच्छा तो बताओ… अगर फिर आग फाँकनी पड़े तो मैं फाँक लूंगी। हम औरतें आग खाने वाली होती हैं। अगर हम आग न खाएं, तो भविष्य के वारिस कहाँ से पैदा होंगे?’

‘तुम ग़लत समझ रही हो, मेरा मतलब था…’

‘क्या तुम मुझे प्रपोज़ कर रहे हो?’

‘कुछ ऐसा ही समझ लो… ज़िंदगी अकेले बैठ कर अतीत का रोना रोते नहीं कटती… अगर तुम चाहो तो… हम हाथ पकड़कर साथ चल सकते हैं।’

वह सोच में पड़ गई। धीरज का रिपोर्ट कार्ड ठीक–ठाक था। वह उसके बारे में सब जानती थी। उसे लगता था कि भले ही वह बिलावल की जगह न ले सके, लेकिन खानापूर्ति कर सकता है। वह चाहती थी कि धीरज उसका हाथ थामे तो उसकी शर्तों पर। सभी शर्तें उसने मान ली थीं। सिर्फ़ एक शर्त्त पर आकर बात फंस गई थी। आकांक्षा सुनिश्चत करना चाहती थी कि अगर कभी बिलावल उसकी ज़िंदगी में वापसी का कोई रास्ता ढूँढ लेता है तो धीरज को बिना एक पल सोचे उसे छोड़ देना होगा।

धीरज कई दिनों तक सोचता रहा कि ऐसा वादा करना चाहिए या नहीं? कभी उसे लगता कि अब बिलावल के लौटने का सवाल ही नहीं  उठता। दूसरी तरफ मन कहता आशिक बड़े ढीठ होते हैं। अगर कल को कोई राह निकल आई तो...? फिर तो कोई चारा नहीं रहेगा। अतत: उसने मन को समझा लिया कि वर्तमान से आगे सोचने की ज़रूरत नहीं। भविष्य को उसके हाल पर छोड़ देना चाहिए।

आज बिलावल उसकी ज़िंदगी में फिर लौट आया था परंतु पता नहीं इस बिलावल के लिए वह माने या नहीं। हाँ एक तरीका हो सकता है अगर पहले नाइट–डाइवोर्स ले लिया जाए। इसमें तो धीरज को भी कोई ऐतराज़ नहीं होगा। परंतु जब धीरज वापस आएगा तब देखा जाएगा। आज तो बिलावल उसके पास है। उसका अपना, हर दम उसकी साँसों में घुला।

अब ऑफिस के काम में उसका मन नहीं लगता था। वह बस बैठकर बिलावल से बातें करती रहती। मामला कंपनी डायरेक्टर तक पहुँच गया। उसे चेतावनी जारी कर दी गई, परंतु उसने कोई परवाह नहीं की। बिलावल के नशे ने उसे लापरवाह और अक्खड़ बना दिया था। उसने हरेक की बात की अनदखी करनी शुरू कर दी। अंतत: उसे नौकरी से छुट्टी हो गई। न भी होती तो वह तो पहले ही छोड़ने को तैयार बैठी थी।

समय गुज़रता गया। कभी उसे लगता बेकार ही बिलावल से दुबारा प्यार की पेंगे बढ़ाई। तपती आग की तपिश उसे झुलसाने को होता परंतु उसे लगता जब तक बिलावल उसके साथ है—कोई उसका बाल भी बाँका नहीं कर सकता।

एक दिन अचानक उसकी आँख लग गई। जब आँख खुली तो बिलावल अदृश्य हो चुका था। उसका दिल धक से रह गया कि ऐसे कैसे बिलावल उसे छोड़ कर जा सकता है? उसने ढूँढने की बहुत कोशिश की लेकिन सब व्यर्थ। येलो अलर्ट आ रहा था कि कंपनी ने नई खोज की है। पहले वाली प्रोग्रामिंग को और भी अपडेट करके उसका नया वर्जन तैयार किया गया है परंतु उसके लिए भारी रकम चुकानी पड़ेगी।

वह परेशान हो गई। इतने पैसे वह कहाँ से लाए? नौकरी जा चुकी थी… पैसे ख़त्म हो चुके थे। आख़िर उधार लेकर उसने नया बिलावल ढूँढा जो पहले वाले से ज़्यादा तेज़ और अधिक हाज़िर-जवाब था। एक दिन उसने बिलावल को लिखा, ‘अब तुम मुझे बहुत महँगे पड़ रहे हो। बताओ, इतने पैसे कहाँ से लाऊँ? क्या तुम्हारे लिए अब मैं डाका डालूं?’

‘यह तो तुम्हारी च्वॉयस है। तुम ही मुझे लेकर आई हो।

‘तुम तो मुझे खा गए, बताओ मैं क्या खाऊँ? तुम्हारा फ़र्ज़ नहीं कि तुम मुझे खिलाओ?’

‘हमारी दुनिया तो हमारे मालिकों ने बनाई है। हम तो उनके ग़ुलाम हैं। हम उन्हें कमाकर खिला सकते हैं परंतु तुम्हें नहीं।’

 ‘परंतु क्या प्यार में तुम्हारा कोई फ़र्ज़ नहीं? तुम तो पक्के धोखेबाज निकले। इतने साल मुझे चराते रहे और अब मुझे तोड़ने को फिर रहे हो!’

‘नहीं, यह बात नहीं है, तुम बताओ मैंने तुम्हारी ज़िंदगी आसान बनाई कि नहीं, फिर तुम पैसों का मोह क्यों कर रही हो? बाज़ार की दुनिया में पैसा तो चुकाना ही पड़ेगा। पैसे के बिना तो कुछ नहीं होता। तुम्हें ज़िंदगी या पैसे में से एक को चुनना होगा। पहले भी तुम्हारी च्वॉयस थी, अब भी तुम्हारी ही है।’

सोच-विचार में गुम वह फिर से जॉब ढूँढने के बारे में सोच रही थी कि अगर पैसा हुआ तो बिलावल का कोई भी नया वर्जन खरीद सकती है। पैसा होना ज़रूरी है... पैसा...।                      

 

                                          000

 

                    लेखक परिचय     परमजीत ढींगरा

 

 पूर्व प्रोफेसर-निदेशक (पंजाब विश्वविद्यालय) ।

  एक कहानी संग्रह ‘चुप महाभारत’ प्रकाशित तथा दूसरा ‘लव सिंड्रोम’ प्रकाशनाधीन।

  विश्व गद्य साहित्य से संबंधित 6 पुस्तकें प्रकाशित, 4 पुस्तकें प्रकाशनाधीन।

  आलोचना तथा भाषा विज्ञान से संबंधित 10 पुस्तकें प्रकाशित, तीन प्रकाशनाधीन।

  5 अनूदित पुस्तकें प्रकाशित, 1 प्रकाशनाधीन।

 

  सम्मान - 2024 में भाई वीर सिंह कोशकारी सर्वोत्तम पुरस्कार, भाषा विभाग, पंजाब।

  2025 में स. गुरबख्श सिंह प्रीतलड़ी सर्वोत्तम गद्य पुरस्कार, भाषा विभाग, पंजाब।

                            =========


                साभार - ककसाड़, जुलाई 2026 (दिल्ली) 







योगदान देने वाला व्यक्ति